ਸੁਲਤਾਨਪੁਰ ਲੋਧੀ, 28 ਜਨਵਰੀ (ਨਰੇਸ਼ ਹੈਪੀ)- ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਕਰਵਾਏ ਗਏ 22ਵੇਂ ਖੇਡਾਂ ਦੇ ਮਹਾਂਕੁੰਭ ਦੌਰਾਨ ਕਬੱਡੀ ਕੋਚ ਨਿਰਮਲ ਸਿੰਘ ਹੁੰਦਲ ਦਾ ਅੰਤਰਪ੍ਰੀਤ ਸਿੰਘ ਖੁਰਦਾ ਯੂ. ਐਸ. ਏ. ਅਤੇ ਮੇਜਰ ਸਿੰਘ ਯੂ. ਕੇ. ਵੱਲੋਂ ਭੇਜੇ ਗਏ ਬੁਲਟ ਮੋਟਰਸਾਈਕਲ ਨਾਲ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਹਰਨਾਮਪੁਰ, ਹਰਨੇਕ ਸਿੰਘ ਨੇਕਾ ਮੈਰੀਪੁਰ ਅਤੇ ਹੋਰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਕਬੱਡੀ ਕੋਚ ਨਿਰਮਲ ਸਿੰਘ ਹੁੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਟੂਰਨਾਮੈਂਟ ਦੌਰਾਨ ਕਈ ਸਨਮਾਨ ਮਿਲੇ ਹਨ ਪਰ ਅੱਜ ਉਨ੍ਹਾਂ ਦੇ ਸ਼ਗਿਰਦਾਂ ਵੱਲੋਂ ਜੋ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ, ਉਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ | ਉਨ੍ਹਾਂ ਡੀ.ਪੀ. ਤੇ ਕਬੱਡੀ ਕੋਚਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਖਿਡਾਰੀਆਂ ਨੂੰ ਪੂਰੇ ਦਿਲ ਨਾਲ ਕਬੱਡੀ ਸਿਖਾਉਣ | ਉਨ੍ਹਾਂ ਕਲੱਬ ਦੇ ਪ੍ਰਧਾਨ ਬਲਕਾਰ ਸਿੰਘ ਤੇ ਸਮੂਹ ਮੈਂਬਰਾਨ ਦਾ ਵੀ ਦਿੱਤੇ ਗਏ ਮਾਨ ਸਨਮਾਨ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਬਲਕਾਰ ਸਿੰਘ ਤੋਂ ਇਲਾਵਾ ਗਿਆਨੀ ਜਰਨੈਲ ਸਿੰਘ ਸਕੱਤਰ, ਹਰਨੇਕ ਸਿੰਘ ਨੇਕਾ ਯੂ.ਕੇ., ਸਹਾਇਕ ਸਕੱਤਰ ਬਲਦੇਵ ਸਿੰਘ ਟੀਟਾ, ਪਰਵਿੰਦਰ ਸਿੰਘ ਪੱਪਾ, ਅੰਗਰੇਜ਼ ਸਿੰਘ ਢਿੱਲੋਂ, ਬਲਵਿੰਦਰ ਸਿੰਘ ਤੁੜ, ਗੁਰਵਿੰਦਰ ਸਿੰਘ ਵਿਰਕ ਸਰਪ੍ਰਸਤ ਕਿ੍ਕਟ ਕਲੱਬ, ਬਲਾਕ ਸੰਮਤੀ ਮੈਂਬਰ ਸੁਖਜਿੰਦਰ ਸਿੰਘ ਗੋਲਡੀ, ਸਰਪੰਚ ਬਹਾਦਰ ਸਿੰਘ ਲੋਧੀਵਾਲ, ਸ਼ਰਨਾ ਮੰਗੂਪੁਰੀਆ ਕਮੈਂਟੇਟਰ, ਲਾਡੀ ਖਿੰਡਾ, ਸਾਬਕਾ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਰਾਣਾ ਡਡਵਿੰਡੀ, ਜਤਿੰਦਰਜੀਤ ਸਿੰਘ ਜੱਜੀ ਨੰਬਰਦਾਰ, ਬਲਦੇਵ ਸਿੰਘ ਮੰਗਾ ਫਤੋਵਾਲ, ਮਾ: ਚਰਨਜੀਤ ਸਿੰਘ, ਜਸਵੰਤ ਸਿੰਘ ਨੰਡਾ ਮੀਤ ਮੈਨੇਜਰ ਗੁਰਦੁਆਰਾ ਬੇਬੇ ਨਾਨਕੀ ਵੀ ਹਾਜ਼ਰ ਸਨ |