05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚਰਨਜੀਤ ਸਿੰਘ ਆਹਲੂਵਾਲੀਆ ਸਰਬਸੰਮਤੀ ਨਾਲ ਆਹਲੂਵਾਲੀਆ ਸਭਾ ਦੇ ਪ੍ਰਧਾਨ ਬਣੇ <br/>

Ad Position 21
No active advertisement
ਮੀਟਿੰਗ ਮੌਕੇ ਸਰਬਸੰਮਤੀ ਨਾਲ ਸਭਾ ਦੇ ਪ੍ਰਧਾਨ ਚੁਣੇ ਗਏ ਚਰਨਜੀਤ ਸਿੰਘ ਆਹਲੂਵਾਲੀਆ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕਰਦੇ ਹੋਏ ਹਰਜੀਤ ਸਿੰਘ ਵਾਲੀਆ | ਤਸਵੀਰ ਵਿਚ ਉਨ੍ਹਾਂ ਨਾਲ ਸਰਬਜੀਤ ਸਿੰਘ ਐਡਵੋਕੇਟ, ਸਤਨਾਮ ਸਿੰਘ, ਸੋਹਣ ਸਿੰਘ ਵਾਲੀਆ ਤੇ ਹੋਰ | ਤਸਵੀਰ: ਤਿਲਕਰਾਜ <br/> 29-01-2026
ਕਪੂਰਥਲਾ, 28 ਜਨਵਰੀ (ਅਮਨਜੋਤ ਸਿੰਘ ਵਾਲੀਆ)-ਆਹਲੂਵਾਲੀਆ ਸਭਾ ਰਜਿਸਟਰਡ ਦੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਸਭਾ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਚਰਨਜੀਤ ਸਿੰਘ ਆਹਲੂਵਾਲੀਆ ਨੂੰ ਪ੍ਰਧਾਨ ਚੁਣਿਆ ਗਿਆ ਤੇ ਉਨ੍ਹਾਂ ਨੂੰ ਕਮੇਟੀ ਦੇ ਮੈਂਬਰਾਂ ਦੀ ਚੋਣ ਦਾ ਅਧਿਕਾਰ ਦਿੱਤਾ ਗਿਆ | ਇਸ ਮੌਕੇ ਨਵਨਿਯੁਕਤ ਪ੍ਰਧਾਨ ਚਰਨਜੀਤ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਨੂੰ ਪ੍ਰਧਾਨ ਚੁਣੇ ਜਾਣ 'ਤੇ ਸਮੂਹ ਆਹਲੂਵਾਲੀਆ ਬਰਾਦਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਹਲੂਵਾਲੀਆ ਬਰਾਦਰੀ ਦੀ ਮਜ਼ਬੂਤ ਤੇ ਤਰੱਕੀ ਲਈ ਸਭ ਨੂੰ ਨਾਲ ਲੈ ਕੇ ਕੰਮ ਕਰਨਗੇ ਅਤੇ ਜੋ ਉਨ੍ਹਾਂ 'ਤੇ ਭਰੋਸਾ ਪ੍ਰਗਟ ਕੀਤਾ ਗਿਆ ਹੈ ਉਹ ਉਸਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ | ਇਸ ਮੌਕੇ ਹਰਜੀਤ ਸਿੰਘ ਵਾਲੀਆ ਤੇ ਗੁਰਪ੍ਰੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਸਾਨੂੰ ਅਜਿਹੀਆਂ ਮੀਟਿੰਗਾਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਸਮਾਜ ਸੇਵੀ ਕੰਮਾਂ ਅਤੇ ਬਰਾਦਰੀ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾ ਸਕੀਏ | ਇਸਤੋਂ ਇਲਾਵਾ ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਪੂਰਥਲਾ ਵਿਚ ਨਵਾਬ ਜੱਸਾ ਸਿੰਘ ਆਹੂਲਾਵਾਲੀਆ ਦੀ ਯਾਦ ਵਿਚ ਇਕ ਬੁੱਤ, ਪਾਰਕ ਜਾਂ ਚੌਂਕ ਬਣਾਕੇ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਜਾਵੇ | ਇਸ ਮੌਕੇ ਐਡਵੋਕੇਟ ਸਰਬਜੀਤ ਸਿੰਘ ਆਹਲੂਵਾਲੀਆ, ਸਤਨਾਮ ਸਿੰਘ ਵਾਲੀਆ, ਆਕਾਸ਼ਦੀਪ ਸਿੰਘ ਵਾਲੀਆ, ਤਜਿੰਦਰ ਸਿੰਘ ਵਾਲੀਆ, ਸੁਰਿੰਦਰਜੀਤ ਸਿੰਘ ਵਾਲੀਆ, ਰਾਜਬੀਰ ਸਿੰਘ ਵਾਲੀਆ, ਤਜਿੰਦਰਪਾਲ ਸਿੰਘ ਆਹਲੂਵਾਲੀਆ, ਇੰਦਰਪਾਲ ਸਿੰਘ ਵਾਲੀਆ, ਜਗਤਾਰ ਸਿੰਘ ਵਾਲੀਆ, ਪ੍ਰੋ. ਹਰਜੀਤ ਸਿੰਘ ਵਾਲੀਆ, ਸੁਰਿੰਦਰ ਸਿੰਘ ਵਾਲੀਆ, ਡਾ. ਗੁਰਮੀਤ ਸਿੰਘ ਵਾਲੀਆ, ਪਵਨਜੀਤ ਸਿੰਘ ਵਾਲੀਆ, ਸੋਹਣ ਸਿੰਘ ਵਾਲੀਆ, ਸੁਖਜੀਤ ਸਿੰਘ ਵਾਲੀਆ, ਅਵਤਾਰ ਸਿੰਘ ਵਾਲੀਆ, ਸਰਬਜੀਤ ਸਿੰਘ ਵਾਲੀਆ, ਰਜੀਵ ਵਾਲੀਆ, ਅਵਤਾਰ ਸਿੰਘ ਵਾਲੀਆ, ਬਬਲੂ ਵਾਲੀਆ, ਜਤਿੰਦਰ ਵਾਲੀਆ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵੱਲੋਂ ਸਿਹਤ ਸੇਵਾਵਾਂ 'ਚ ਵੱਡੀ ਕ੍ਰਾਂਤੀ- ਰਸ਼ਪਾਲ ਸ਼ਰਮਾ ਅਗਲੀ ਖ਼ਬਰ ਕਬੱਡੀ ਕੋਚ ਨਿਰਮਲ ਸਿੰਘ ਹੁੰਦਲ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ
Ad Position 24