ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਵਿੱਦਿਅਕ ਸੈਸ਼ਨ ਲਈ ਜ਼ਿਲ੍ਹੇ 'ਚ ਦਾਖਲਾ ਮੁਹਿੰਮ ਦਾ ਆਗਾਜ਼ <br/>
ਅਜੀਤ ਡੈਸਕ
29-01-2026
ਐਲੀਮੈਂਟਰੀ ਸਕੂਲ ਸ਼ੇਖੂਪੁਰ ਲਾਲ ਕੋਠੀ 'ਚ ਹੋਇਆ ਬਲਾਕ ਪੱਧਰੀ ਸਮਾਗਮ
ਮੋਬਾਈਲ ਦਾਖਲਾ ਵੈਨ ਮਨਸੂਰਵਾਲ ਸਕੂਲ ਤੋਂ ਰਵਾਨਾ ਹੋ ਕੇ ਬਲਾਕ 1 ਕਪੂਰਥਲਾ ਵਿਚ ਪੈਂਦੀ ਮੱਛਰ ਕਲੋਨੀ ਵਿਚ ਪੁੱਜੀ ਜਿੱਥੇ ਕਲੋਨੀ ਦੇ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਗਈ | ਬਾਅਦ 'ਚ ਸਰਕਾਰੀ ਐਲੀਮੈਂਟਰੀ ਸਕੂਲ ਲਾਲ ਕੋਠੀ (ਸ਼ੇਖੂਪੁਰ) 'ਚ ਇਕ ਸਮਾਗਮ ਹੋਇਆ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਪੰਜਾਬ ਤਹਿਤ ਪਹਿਲਾਂ ਸਕੂਲਾਂ ਦੀ ਕਾਇਆ ਕਲਪ ਕੀਤੀ ਗਈ ਹੈ | ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ | ਇਸ ਤੋਂ ਪਹਿਲਾਂ ਸੈਂਟਰ ਹੈੱਡ ਟੀਚਰ ਜੈਮਲ ਸਿੰਘ ਦੀ ਅਗਵਾਈ 'ਚ ਸਕੂਲ ਦੇ ਅਧਿਆਪਕਾਂ ਨੇ ਡਾ. ਬਲਵਿੰਦਰ ਸਿੰਘ ਬੱਟੂ ਤੇ ਜ਼ਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਨੂੰ ਦਾ ਸਵਾਗਤ ਕੀਤਾ | ਇਸ ਮੌਕੇ ਦਾਖਲਾ ਮੁਹਿੰਮ ਸਬੰਧੀ ਪੰਫਲਿਟ ਤੇ ਪੋਸਟਰ ਵੀ ਵੰਡੇ ਗਏ | ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੀ ਪਿ੍ੰਸੀਪਲ ਸਪਨਾ ਗੁਪਤਾ, ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਮੁੱਖ ਅਧਿਆਪਕ ਹੀਰਾ ਸਿੰਘ, ਡਾ. ਪਰਮਜੀਤ ਕੌਰ, ਸੰਤੋਖ ਮੱਲੀ, ਗੁਰਵਿੰਦਰ ਸਿੰਘ, ਨੀਰੂ ਬਾਲਾ ਤੇ ਰਜਨੀਸ਼ ਕੁਮਾਰ (ਚਾਰੇ ਸੈਂਟਰ ਹੈੱਡ ਟੀਚਰ), ਪਵਨ ਕੁਮਾਰ, ਗੁਰਦੀਪ ਧੰਮ, ਹਰਜਿੰਦਰ ਹੈਰੀ, ਰਜੇਸ਼ ਕੁਮਾਰ ਮੈਂਗੀ, ਅੰਜਨਾ ਕੁਮਾਰੀ, ਮੀਨਾਕਸ਼ੀ, ਰੇਖਾ ਮੈਂਗੀ, ਬਿੰਦੂ (ਸਾਰੇ ਹੈੱਡ ਟੀਚਰ), ਨੀਤੂ ਆਨੰਦ, ਕਮਲਦੀਪ ਬਾਵਾ, ਰਚਨਾ ਪੁਰੀ, ਸ਼ੈਲਜਾ ਸ਼ਰਮਾ, ਕੁਲਦੀਪ ਕੌਰ, ਮਮਤਾ ਦੇਵੀ, ਮੰਜੂ ਰਾਣੀ, ਸ਼ਮਾ ਰਾਣੀ, ਮਨਮੋਹਨ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਰੇਨੂੰ ਬਾਲਾ, ਪਰਮਜੀਤ ਕੌਰ, ਪ੍ਰੀਤੀ ਸ਼ਰਮਾ, ਮਧੂ ਜੋਤੀ, ਸੁਮਨਪ੍ਰੀਤ ਕੌਰ, ਮੀਨੂੰ ਰਾਣੀ, ਸ਼ਿਵ ਕੁਮਾਰ, ਜੀਵਨਜੋਤ ਮੱਲੀ, ਕਾਜਲ, ਨੇਹਾ ਕੰਬੋਜ ਆਦਿ ਹਾਜ਼ਰ ਸਨ |