06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਗਣਤੰਤਰ ਦਿਵਸ ਸੰਬੰਧੀ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾੲੀਂ ਸਮਾਗਮ ਕਰਵਾਏ <br/>

Ad Position 21
No active advertisement
ਅਜੀਤ ਡੈਸਕ 29-01-2026
ਆਰ.ਸੀ.ਐਫ. 'ਚ ਇੰਜ. ਰਵੀ ਕੁਮਾਰ ਨੇ ਕੌਮੀ ਝੰਡਾ ਲਹਿਰਾਇਆ
ਕਪੂਰਥਲਾ, 28 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-77ਵੇਂ ਗਣਤੰਤਰ ਦਿਵਸ ਦੇ ਸਬੰਧ ਵਿਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਵਿਚ ਕਰਵਾਏ ਗਏ ਸਮਾਗਮ ਵਿਚ ਰਵੀ ਕੁਮਾਰ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਨੇ ਕੌਮੀ ਝੰਡਾ ਲਹਿਰਾਇਆ ਤੇ ਬਾਅਦ ਵਿਚ ਰੇਲਵੇ ਸੁਰੱਖਿਆ ਬੱਲ, ਸੇਂਟ ਜਾਨ ਐਂਬੂਲੈਂਸ ਬਿ੍ਗੇਡ ਤੇ ਸਕੂਲਾਂ ਦੇ ਬੱਚਿਆਂ ਨੇ ਮਾਰਚ ਪਾਸਟ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜ. ਰਵੀ ਕੁਮਾਰ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਕੂਲਾਂ ਦੇ ਬੱਚਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਆਰ.ਸੀ.ਐਫ. ਦੀਆਂ ਉਪਲਬਧੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਨੇ ਹੁਣ ਤੱਕ ਅੰਮਿ੍ਤ ਭਾਰਤ ਦੇ 11 ਰੇਕਾਂ ਦਾ ਸਫ਼ਲਤਾ ਪੂਰਵਕ ਨਿਰਮਾਣ ਕੀਤਾ ਹੈ ਤੇ ਚਾਲੂ ਵਿੱਤੀ ਵਰ•ੇ ਦੌਰਾਨ 4 ਹੋਰ ਅੰਮਿ੍ਤ ਭਾਰਤ ਰੇਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਆਰ.ਸੀ.ਐਫ. ਵਿਚ ਚੰਗੀ ਪੱਧਰ 'ਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸੇ ਵਿੱਤੀ ਵਰ•ੇ ਦੌਰਾਨ ਆਰ.ਸੀ.ਐਫ. 2102 ਰੇਲ ਡੱਬਿਆਂ ਦਾ ਰਿਕਾਰਡ ਉਤਪਾਦਨ ਪੂਰਾ ਕਰਨ ਦੀ ਦਿਸ਼ਾ ਵਿਚ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ | ਇੰਜ. ਰਵੀ ਕੁਮਾਰ ਨੇ ਆਰ.ਸੀ.ਐਫ. ਦੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਮਹਿਲਾ ਕਲਿਆਣ ਸੰਗਠਨ ਵਲੋਂ ਵਿੱਦਿਅਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਦੀ ਸਮਾਪਤੀ ਤੋਂ ਬਾਅਦ ਆਰ.ਸੀ.ਐਫ. ਮਹਿਲਾ ਕਲਿਆਣ ਸੰਗਠਨ ਦੀ ਮੀਤ ਪ੍ਰਧਾਨ ਮੀਨੂੰ ਨਰੂਲਾ ਤੇ ਸੰਗਠਨ ਦੀਆਂ ਹੋਰ ਮੈਂਬਰਾਂ ਨੇ ਆਰ.ਸੀ.ਐਫ. ਦੇ ਹਸਪਤਾਲ ਦਾ ਦੌਰਾ ਕੀਤਾ ਤੇ ਮਰੀਜ਼ਾਂ ਨੂੰ ਤੋਹਫ਼ੇ ਤਕਸੀਮ ਕੀਤੇ | ਗਣਤੰਤਰ ਦਿਵਸ ਮੌਕੇ ਆਰ.ਸੀ.ਐਫ. ਦੇ ਪ੍ਰਸ਼ਾਸਕੀ ਭਵਨ, ਸਾਰੇ ਚੌਂਕਾਂ, ਝੀਲ ਕੰਪਲੈਕਸ ਤੇ ਪ੍ਰਮੁੱਖ ਸੰਸਥਾਵਾਂ ਦੇ ਭਵਨ ਤੇ ਆਰ.ਸੀ.ਐਫ. ਦੇ ਪ੍ਰਵੇਸ਼ ਦੁਆਰ ਨੂੰ ਵੱਖ-ਵੱਖ ਰੰਗੀਨ ਰੌਸ਼ਨੀਆਂ ਨਾਲ ਸਜਾਇਆ ਗਿਆ |
ਗਣਤੰਤਰ ਦਿਵਸ ਸਮਾਗਮ ਦੌਰਾਨ ਸਰਕਾਰੀ ਕਾਲਜ ਦੀ ਐਨ.ਸੀ.ਸੀ. ਦੀ ਟੁਕੜੀ ਦਾ ਸਨਮਾਨ
ਕਪੂਰਥਲਾ, (ਸਡਾਨਾ)-77ਵੇਂ ਗਣਤੰਤਰਤਾ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਐਨ.ਸੀ.ਸੀ. ਕੈਡਿਟਾਂ ਦੀ ਟੁਕੜੀ ਨੇ ਭਾਗ ਲਿਆ | ਕਾਲਜ ਪਿ੍ੰਸੀਪਲ ਸਕਿੰਦਰ ਕੌਰ ਤੇ ਉਪ ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ ਐਨ.ਸੀ.ਸੀ. ਕੈਡਿਟਾਂ ਨੇ ਮਾਰਚ ਪਾਸਟ ਤੇ ਪਰੇਡ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਐਨ.ਸੀ.ਸੀ. ਕੈਡਿਟਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |
ਪੀ.ਡਬਲਿਯੂ.ਡੀ.ਵਰਕਰਜ਼ ਯੂਨੀਅਨ ਇੰਟਕ ਬਰਾਂਚ ਫਗਵਾੜਾ ਵਲੋਂ ਸਮਾਗਮ
ਫਗਵਾੜਾ, (ਅਸ਼ੋਕ ਕੁਮਾਰ ਵਾਲੀਆ)-ਗਣਤੰਤਰ ਦਿਵਸ ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ ਬਰਾਂਚ ਫਗਵਾੜਾ ਵਲੋਂ ਯੂਨੀਅਨ ਦੇ ਦਫ਼ਤਰ ਫਗਵਾੜਾ ਵਿਖੇ ਗਣਤੰਤਰ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਮੇਜਰ ਸਿੰਘ ਸੋਣੀ ਪ੍ਰਧਾਨ ਬਰਾਂਚ ਜਲੰਧਰ ਅਤੇ ਨਿਰਮਲ ਸਿੰਘ ਪ੍ਰਧਾਨ ਫਗਵਾੜਾ ਨੇ ਸਾਂਝੇ ਤੌਰ ਤੇ ਕੀਤੀ | ਇਸ ਮੌਕੇ ਤੇ ਉਚੇਚੇ ਤੌਰ 'ਤੇ ਐਸ. ਡੀ. ਓ. ਸਵਿੰਦਰਜੀਤ ਸਿੰਘ ਨੇ ਸ਼ਿਰਕਤ ਕੀਤੀ | ਇਸ ਮੌਕੇ ਮੇਜਰ ਸਿੰਘ ਸੈਣੀ ਨੇ ਗਣਤੰਤਰ ਦਿਵਸ ਦੀਆ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਨਾਲ ਨੌਜਵਾਨ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਤੇ ਤੁਰੰਤ ਪਾਬੰਦੀ ਲਗਾਈ ਜਾਵੇ | ਇਸ ਮੌਕੇ ਸੁਰਜੀਤ ਲਾਲ ਚਾਚੋਕੀ ਜਨਰਲ ਸਕੱਤਰ, ਸੁਰੇਸ਼ ਕੁਮਾਰ ਖ਼ਜ਼ਾਨਚੀ, ਤਾਰਾ ਰਾਮ ਸੀਨੀਅਰ ਮੀਤ ਪ੍ਰਧਾਨ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੰਜੇ ਖੰਨਾ ਤਿੰਨੇ ਜੇ ਈ , ਸੁਰਜੀਤ ਸਿੰਘ ਮਾਹੀ ਵਰਕਰਜ਼ ਪ੍ਰਧਾਨ, ਚਾਂਦ ਰਾਮ, ਧਰਮਵੀਰ, ਰੂਪ ਲਾਲ ਅਤੇ ਹੋਰ ਅਹੁਦੇਦਾਰ ਤੇ ਵਰਕਰਜ਼ ਸ਼ਾਮਿਲ ਸਨ | ਅਖੀਰ ਵਿਚ ਪੀ. ਡਬਲਯੂ. ਡੀ. ਵਰਕਰਜ਼ ਯੂਨੀਅਨ ਇੰਟਕ ਵੱਲੋਂ ਲੱਡੂ ਵੀ ਵੰਡੇ ਗਏ |
ਪਿੰਡ ਬਰਿਆਰ 'ਚ ਸਾਬਕਾ ਫ਼ੌਜੀਆਂ ਨੇ ਗਣਤੰਤਰ ਦਿਵਸ ਮਨਾਇਆ
ਬੇਗੋਵਾਲ, (ਸੁਖਜਿੰਦਰ ਸਿੰਘ)-ਇੱਥੋਂ ਨੇੜਲੇ ਪਿੰਡ ਬਰਿਆਰ ਦੇ ਸਾਬਕਾ ਫ਼ੌਜੀਆਂ ਅਤੇ ਪਿੰਡ ਵਾਸੀਆਂ ਵੇਲੋਂ ਗਣਤੰਤਰ ਦਿਵਸ ਮਨਾਇਆ ਗਿਆ ਤੇ ਨਾਲ ਪਿੰਡ ਦੇ 1971 ਦੀ ਜੰਗ ਦੇ ਸ਼ਹੀਦ ਫੁੰਮਣ ਸਿੰਘ ਦੀ ਯਾਦ ਵਿਚ ਉਨ੍ਹਾਂ ਦੀ ਸ਼ਹੀਦੀ ਸਮਾਰਕ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਸੂਬੇਦਾਰ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਨੇ ਸ਼ਹੀਦ ਫੁੰਮਣ ਸਿੰਘ ਦੇ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਉੱਪਰ ਚਾਨਣਾ ਪਾਇਆ ਗਿਆ ਅਤੇ ਦੇਸ਼ ਦੀ ਰੱਖਿਆ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ ਗਿਆ | ਇਸ ਮੌਕੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ | ਇਸ ਮੌਕੇ ਸੂਬੇਦਾਰ ਜਸਵਿੰਦਰ ਸਿੰਘ, ਕੈਪਟਨ ਸਤਪਾਲ ਸਿੰਘ ਸਰਪੰਚ ,ਦਲੀਪ ਸਿੰਘ ਮੈਂਬਰ ਪੰਚਾਇਤ, ਸੂਬੇਦਾਰ ਸੁਖਰਾਜ ਸਿੰਘ, ਵਰਿੰਦਰ ਸਿੰਘ, ਪਵਿੰਦਰ ਸਿੰਘ, ਬਲਵਿੰਦਰ ਸਿੰਘ ਬਰਿਆਰ, ਕਸ਼ਮੀਰ ਸਿੰਘ ਪ੍ਰਧਾਨ, ਗੱਜਣ ਸਿੰਘ, ਗੁਰਬਚਨ ਸਿੰਘ, ਸੂਬੇਦਾਰ ਲਖਵਿੰਦਰ ਸਿੰਘ, ਦਲਜੀਤ ਸਿੰਘ, ਵਿਕੀ ਫਰਾਂਸ, ਬਲਦੇਵ ਸਿੰਘ ਨੱਥੂ ਫਰਾਂਸ, ਮਨਮੋਹਨ ਸਿੰਘ, ਗੁਰਨਾਮ ਸਿੰਘ , ਦਲੀਪ ਚੰਦ, ਮਹਿੰਦਰ ਪਾਲ, ਬਲਵਿੰਦਰ ਕੌਰ, ਰਵਿੰਦਰ ਕੌਰ ਆਂਗਣਵਾੜੀ ਵਰਕਰ, ਪਿੰਡ ਵਾਸੀ ਅਤੇ ਬੱਚੇ ਹਾਜ਼ਰ ਸਨ |
ਜਸਪ੍ਰੀਤ ਸਿੰਘ ਗੁਰਾਇਆ ਨੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ
ਨਡਾਲਾ, (ਰਘਬਿੰਦਰ ਸਿੰਘ)-ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਗੁਰਾਇਆ ਜਿੰਮ ਨਡਾਲਾ ਵਿਖੇ ਦੇਸ਼ ਭਗਤੀ ਭਰੇ ਮਾਹੌਲ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਪੰਜਾਬ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ | ਸਮਾਰੋਹ ਦੌਰਾਨ ਰਾਸ਼ਟਰੀ ਗਾਨ ਗਾਇਆ ਗਿਆ ਅਤੇ ਦੇਸ਼ ਲਈ ਸ਼ਹੀਦ ਹੋਏ ਸੂਰਮਿਆਂ ਨੂੰ ਯਾਦ ਕੀਤਾ | ਆਪਣੇ ਸੰਬੋਧਨ ਵਿਚ ਜਸਪ੍ਰੀਤ ਸਿੰਘ ਗੁਰਾਇਆ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਆਪਣੇ ਸੰਵਿਧਾਨ, ਅਧਿਕਾਰਾਂ ਅਤੇ ਫਰਜ਼ਾਂ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਤੰਦਰੁਸਤੀ ਵੱਲ ਧਿਆਨ ਦੇਣ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸੰਤ ਸਮਾਜ ਭਲਾਈ ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਦਾ ਵੀ ਸਨਮਾਨ ਕੀਤਾ ਗਿਆ | ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਖੱਖ, ਪਲਵਿੰਦਰ ਸਿੰਘ ਘੋਤੜਾ, ਅਵਤਾਰ ਸਿੰਘ ਦਾਊਦਪੁਰ, ਗੁਰਪ੍ਰੀਤ ਸਿੰਘ, ਜੱਸ ਨਡਾਲਾ ਅਤੇ ਹੋਰ ਹਾਜ਼ਰ ਸਨ |
ਲਾਇਨਜ਼ ਕਲੱਬ ਬੇਗੋਵਾਲ ਸੇਵਾ ਨੇ ਸਾਬਕਾ ਫ਼ੌਜੀਆਂ ਨਾਲ ਗਣਤੰਤਰ ਦਿਵਸ ਮਨਾਇਆ
ਬੇਗੋਵਾਲ,(ਸੁਖਜਿੰਦਰ ਸਿੰਘ)-ਲਾਈਨਜ਼ ਬੇਗੋਵਾਲ ਸੇਵਾ ਵੱਲੋਂ ਬੇਗੋਵਾਲ ਵਿਖੇ ਗਣਤੰਤਰ ਦਿਵਸ ਸਾਬਕਾ ਫ਼ੌਜੀਆਂ ਨਾਲ ਮਿਲ ਕੇ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਵਿਚ ਲਾਇਨਜ਼ ਕਲੱਬ ਬੇਗੋਵਾਲ ਸੇਵਾ ਤੇ ਸਾਬਕਾ ਫ਼ੌਜੀਆਂ ਵੱਲੋਂ ਸਾਂਝੇ ਤੌਰ 'ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ | ਇਸ ਉਪਰੰਤ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ | ਇਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਨੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਪਾਉਣ ਵਾਲੇ ਉਨ੍ਹਾਂ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਤੇ ਨਾਲ ਹੀ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਨ ਵਾਲੇ ਫ਼ੌਜੀਆਂ ਨੂੰ ਵੀ ਸਲਾਮ ਕੀਤਾ ਗਿਆ | ਇਸੇ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਧਾਨ ਦਵਿੰਦਰ ਸਿੰਘ, ਚੇਅਰਮੈਨ ਵਿਰਸਾ ਸਿੰਘ, ਸਿਮਰਜੀਤ ਸਿੰਘ, ਜਤਿੰਦਰ ਸਿੰਘ, ਲਖਵੀਰ ਸਿੰਘ, ਮਨਜਿੰਦਰ ਸਿੰਘ, ਨਿਸ਼ਾਨ ਸਿੰਘ, ਕੈਪਟਨ ਜੋਗਾ ਸਿੰਘ, ਸੂਬੇਦਾਰ ਜਰਨੈਲ ਸਿੰਘ, ਸੂਬੇਦਾਰ ਸਰੂਪ ਸਿੰਘ, ਸੂਬੇਦਾਰ ਗੁਰਵਿੰਦਰ ਸਿੰਘ, ਸੂਬੇਦਾਰ ਸ਼ਰਨਜੀਤ ਸਿੰਘ, ਸੂਬੇਦਾਰ ਤਰਲੋਕ ਸਿੰਘ, ਸੂਬੇਦਾਰ ਕਰਨੈਲ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਜਸਪਾਲ ਸਿੰਘ ਆਦਿ ਵਧੀ ਗਿਣਤੀ 'ਚ ਲਾਈਨ ਕਲੱਬ ਦੇ ਮੈਂਬਰ ਤੇ ਸਾਬਕਾ ਫ਼ੌਜੀ ਹਾਜ਼ਰ ਸਨ |
ਸਤਿਕਰਤਾਰ ਇੰਟਰਨੈਸ਼ਨਲ ਸਕੂਲ ਭੁਲੱਥ ਵਿਖੇ ਸਮਾਗਮ
ਭੁਲੱਥ, (ਮਨਜੀਤ ਸਿੰਘ ਰਤਨ)-ਸਤਿਕਰਤਾਰ ਇੰਟਰਨੈਸ਼ਨਲ ਸਕੂਲ ਭੁਲੱਥ ਵਿਖੇ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਜਨਕ ਰਾਜ ਸਭਰਵਾਲ ਨੇ ਸਭ ਤੋਂ ਪਹਿਲਾਂ ਤਿਰੰਗਾ ਲਹਿਰਾਇਆ ਅਤੇ ਫਿਰ ਸਾਰੇ ਵਿਦਿਆਰਥੀਆਂ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਸਕੂਲ ਦੀ ਪਿ੍ੰਸੀਪਲ ਸ਼੍ਰੀਮਤੀ ਗੁਰਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਦਿਨ ਬਹੁਤ ਹੀ ਕੁਰਬਾਨੀਆਂ ਤੋਂ ਬਾਅਦ ਆਏ ਹਨ | ਫਿਰ ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕੋਰਿਓਗ੍ਰਾਫੀ ਅਤੇ ਨਾਟਕ ਰਾਹੀ ਦੇਸ਼ ਭਗਤੀ ਦੀ ਭਾਵਨਾ ਪ੍ਰਗਟ ਕੀਤੀ | ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ਼ ਮੈਨੇਜਰ ਰਜਨੀ ਸਭਰਵਾਲ, ਮੁਕੇਸ਼ ਜੱਸਲ, ਆਰਤੀ, ਵਿਸ਼ਾਲੀ, ਰਾਜਵਿੰਦਰ ਕੌਰ, ਨਵਦੀਪ ਕੌਰ, ਜਸਦੀਪ ਗੋਗਨਾ, ਸੁਖਵਿੰਦਰ ਕੌਰ, ਰੇਖਾ ਦੱਤਾ, ਸਪਨਾ, ਰਜਨੀ, ਸੰਦੀਪ, ਸਿਮਰ ਆਦਿ ਹਾਜ਼ਰ ਸਨ |
ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਸਮਾਗਮ
ਭੁਲੱਥ, (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਹਾਈ ਸਕੂਲ ਭੁਲੱਥ ਵਿਖੇ ਬੜੀ ਧੂਮਧਾਮ ਨਾਲ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਦੀਪ ਰਾਏ ਸੈਣੀ ਰਿਟਾਇਰਡ ਇਨਕਮ ਟੈਕਸ ਅਫ਼ਸਰ ਦਾ ਪਿ੍ੰਸੀਪਲ ਡਾਕਟਰ ਸਨੀਸ਼ ਸ਼ਰਮਾ ਅਤੇ ਸਕੂਲ ਸਟਾਫ਼ ਦੀ ਪ੍ਰਬੰਧਕੀ ਟੀਮ ਦੇ ਚੇਅਰਮੈਨ ਕਿਸ਼ਨ ਲਾਲ ਸ਼ਰਮਾ ਅਤੇ ਸੁਨੀਤਾ ਸ਼ਰਮਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਤੇ ਕੁਲਦੀਪ ਰਾਏ ਸੈਣੀ ਵੱਲੋਂ ਸਕੂਲ ਵਿਖੇ ਤਿਰੰਗਾ ਲਹਿਰਾਇਆ ਗਿਆ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਉੱਪਰ ਸਪੀਚ ਅਤੇ ਇਸ ਦਾ ਇਤਿਹਾਸ ਬੜੇ ਵਿਸਥਾਰ ਮਈ ਢੰਗ ਨਾਲ ਪੇਸ਼ ਕੀਤਾ | ਸਕੂਲ ਦੀਆਂ ਵਿਦਿਆਰਥੀਆਂ ਨੇ ਪੰਜਾਬੀ ਗਿੱਧਾ ਪੇਸ਼ ਕਰਕੇ ਮੰਚ ਦਾ ਰੰਗ ਬੰਨਿਆ | ਇਸ ਮੌਕੇ 'ਤੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਨੇ ਬੜੇ ਮਾਣ ਨਾਲ ਦੱਸਿਆ ਕਿ ਕੁਲਦੀਪ ਰਾਏ ਸੈਣੀ ਆਪਣੇ ਸਮੇਂ ਦੇ ਬਹੁਤ ਇਮਾਨਦਾਰ ਅਫ਼ਸਰ ਸਨ | ਉਨ੍ਹਾਂ ਨੇ ਵਿਦਿਆਰਥੀਆਂ ਸਟਾਫ਼ ਅਤੇ ਸਮੂਹ ਇਲਾਕਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਸਮੇਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਲਈ ਕੁਲਦੀਪ ਰਾਏ ਸੈਣੀ ਨੇ ਕੈਰੀਅਰ ਗਾਈਡੈਂਸ ਸੈਮੀਨਾਰ ਦੌਰਾਨ ਵਡਮੁੱਲੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਸੇਵਤਾ ਸੇਵਾ ਲਈ ਯੂ ਪੀ ਐਸ ਸੀ ਪ੍ਰੀਖਿਆ ਲਈ ਪ੍ਰੇਰਿਤ ਕੀਤਾ | ਇਸ ਮੌਕੇ ਦੇ ਚੇਅਰਮੈਨ ਕਿਸ਼ਨ ਲਾਲ ਸ਼ਰਮਾ ਨੇ ਆਪਣੇ ਅਨਮੋਲ ਸ਼ਬਦਾਂ ਰਾਹੀਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਵਾਅਦਾ ਕੀਤਾ ਕਿ ਵਿਦਿਆਰਥੀਆਂ ਲਈ ਹਮੇਸ਼ਾ ਉੱਚ ਪਦਵੀ ਕੈਰੀਅਰ ਲਈ ਉਹ ਸਕੂਲ ਵੱਲੋਂ ਸਦਾ ਹੀ ਪ੍ਰਬੰਧ ਕਰਦੇ ਰਹਿਣਗੇ | ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਕਿਪਸ ਸਕੂਲ ਖੈੜਾ ਦੋਨਾ ਵਿਖੇ ਗਣਤੰਤਰ ਦਿਵਸ ਮਨਾਇਆ
ਹੁਸੈਨਪੁਰ, (ਤਰਲੋਚਨ ਸਿੰਘ ਸੋਢੀ)-ਇੰਟਰਨੈਸ਼ਨਲ ਪਬਲਿਕ (ਕਿਪਸ) ਸਕੂਲ ਖੈੜਾ ਦੋਨਾਂ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਸਕੂਲ ਦੀ ਪਿ੍ੰਸੀਪਲ ਮੰਜੂ ਬਾਲਾ ਸ਼ਰਮਾ, ਮੈਨੇਜਮੈਂਟ ਕਮੇਟੀ ਦੇ ਡਾਇਰੈਕਟਰ ਗੁਰਬਖ਼ਸ਼ ਸਿੰਘ ਖੈੜਾ, ਡਾਇਰੈਕਟਰ ਅਮਰੀਕ ਸਿੰਘ ਖੈੜਾ ਅਤੇ ਡਾਇਰੈਕਟਰ ਤਰਸੇਮ ਸਿੰਘ ਖੈੜਾ ਦੀ ਅਗਵਾਈ ਹੇਠ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਸਕੂਲ ਦੀ ਪਿ੍ੰਸੀਪਲ ਮੰਜੂ ਬਾਲਾ ਸ਼ਰਮਾ ਅਤੇ ਡਾਇਰੈਕਟਰ ਅਮਰੀਕ ਸਿੰਘ ਖੈੜਾ ਨੇ ਸਕੂਲ ਦੇ ਵਿਹੜੇ ਵਿਚ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਸਕੂਲ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਅਤੇ ਤਿਰੰਗਾ ਝੰਡਾ ਬਣਾਉਣ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਕੂਲ ਪੜ੍ਹਦੇ ਹਰ ਵਿਦਿਆਰਥੀ ਨੂੰ ਸਕੂਲ ਵਿਚ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਪੂਰੀ ਦਿਲਚਸਪੀ ਨਾਲ ਹਿੱਸਾ ਲੈਣਾ ਚਾਹੀਦਾ ਹੈ, ਤਾਂ ਹੀ ਤੁਹਾਡੇ ਅੰਦਰ ਛੁਪੀ ਪ੍ਰਤਿਭਾ ਉਜਾਗਰ ਹੋਵੇਗੀ | ਇਸੇ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ 26 ਜਨਵਰੀ ਦੇ ਮਹੱਤਵ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਸਮਾਗਮ ਦਾ ਸਕੂਲ ਦੇ ਵੈਸਟ ਹਾਊਸ ਵਲੋਂ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਡਾਲਾ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਵਿੱਦਿਅਕ ਸੈਸ਼ਨ ਲਈ ਜ਼ਿਲ੍ਹੇ 'ਚ ਦਾਖਲਾ ਮੁਹਿੰਮ ਦਾ ਆਗਾਜ਼ <br/>
Ad Position 24