06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਨਡਾਲਾ 'ਚ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 29-01-2026
ਨਡਾਲਾ, 28 ਜਨਵਰੀ (ਰਘਬਿੰਦਰ ਸਿੰਘ)- ਕਸਬਾ ਨਡਾਲਾ ਵਿਖੇ ਸ਼ਿਆਮ ਪਰਿਵਾਰ ਵਲੋਂ ਸ਼ਰਧਾ ਤੇ ਭਗਤੀ ਭਾਵਨਾ ਨਾਲ ਸ਼੍ਰੀ ਖਾਟੂ ਸ਼ਾਮ ਦਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਲਾਕਾ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਇਲਾਕੇ ਭਰ ਤੋਂ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਇਸ ਦੌਰਾਨ ਮਸ਼ਹੂਰ ਭਜਨ ਗਾਇਕਾ ਪਰਵਿੰਦਰ ਪਲਕ ਤੇ ਜਦੁਵੰਸ਼ੀ ਬ੍ਰਦਰਜ਼ ਨੇ ਭਜਨਾਂ-ਕੀਰਤਨਾਂ ਰਾਹੀਂ ਖਾਟੂ ਸ਼ਾਮ ਦੀ ਮਹਿਮਾ ਦਾ ਗੁਣਗਾਨ ਕੀਤਾ | ਸਮਾਗਮ ਦੀ ਸ਼ੁਰੂਆਤ ਪਵਿੱਤਰ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ ਜਿਸ ਤੋਂ ਬਾਅਦ ਭਗਤਾਂ ਵੱਲੋਂ ਭਜਨ ਗਾਇਕੀ ਕੀਤੀ ਗਈ | ਪੂਰੇ ਮਾਹੌਲ ਵਿਚ ਧਾਰਮਿਕ ਰੰਗ ਛਾਇਆ ਰਿਹਾ ਤੇ 'ਜੈ ਸ਼੍ਰੀ ਖਾਟੂ ਸ਼ਾਮ' ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ | ਇਸ ਮੌਕੇ ਸ਼ਿਆਮ ਪਰਿਵਾਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਤੇ ਸੰਗਤ ਦਾ ਧੰਨਵਾਦ ਕੀਤਾ ਗਿਆ | ਮੰਚ ਦਾ ਸੰਚਾਲਨ ਮਾਸਟਰ ਪਰਮੋਦ ਕੁਮਾਰ ਸ਼ਰਮਾ ਵੱਲੋਂ ਬਾਖ਼ੂਬੀ ਨਿਭਾਇਆ ਗਿਆ | ਸਮਾਗਮ ਦੌਰਾਨ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ | ਇਸ ਮੌਕੇ ਸੰਜੀਵ ਕੁਮਾਰ ਜੋਸ਼ੀ, ਕੌਂਸਲਰ ਸੰਦੀਪ ਸੈਣੀ, ਡਾ: ਸੰਦੀਪ ਪਸਰੀਚਾ, ਨੰਬਰਦਾਰ ਬਲਰਾਮ ਸਿੰਘ ਮਾਨ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਸਰਪੰਚ ਪਰਮੋਦ ਸ਼ਰਮਾ ਅਵਤਾਰ ਸਿੰਘ ਤਾਰੀ, ਮਨਜਿੰਦਰ ਸਿੰਘ ਲਾਡੀ, ਪ੍ਰੀਤਮ ਲਾਲ ਪਹਿਲਵਾਲ, ਰਾਹੁਲ ਕੁਮਾਰ, ਰਾਹੁਲ ਨਰੂਲਾ, ਆਸ਼ੂ ਸਭਰਵਾਲ, ਬਨਾਰਸੀ ਦਾਸ, ਸੁਨੀਲ, ਮਨੋਜ ਕੁਮਾਰ ਨੀਟਾ, ਸੂਰਜ ਪ੍ਰਕਾਸ਼ ਅਤੇ ਹੋਰ ਸੰਗਤਾਂ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਗਣਤੰਤਰ ਦਿਵਸ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਗਣਤੰਤਰ ਦਿਵਸ ਸੰਬੰਧੀ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾੲੀਂ ਸਮਾਗਮ ਕਰਵਾਏ <br/>
Ad Position 24