09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਡਾਲਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 31-01-2026
ਨਡਾਲਾ, 30 ਜਨਵਰੀ (ਰਘਬਿੰਦਰ ਸਿੰਘ)- ਸਥਾਨਕ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਸਵੀਪ ਗਤੀਵਿਧੀਆਂ ਅਧੀਨ ਐਨ.ਐਸ.ਐਸ., ਰੈੱਡ ਰਿਬਨ ਕਲੱਬ ਵੱਲੋਂ ਕਰਵਾਇਆ ਗਿਆ | ਵੋਟ ਦਾ ਇਤਿਹਾਸ ਤੇ ਮਹੱਤਵ ਵਿਸ਼ੇ ਉੱਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਕਾਰਜਕਾਰੀ ਪਿ੍ੰਸੀਪਲ ਮੇਹਰ ਸਿੰਘ ਮੁਲਤਾਨੀ ਵੱਲੋਂ ਵਿਸ਼ੇਸ਼ ਲੈਕਚਰ ਦਿੱਤਾ ਗਿਆ | ਇਸ ਮੌਕੇ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ | ਇਹਨਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਕਾਲਜ ਵਿਦਿਆਰਥਣ ਰਜਨੀਤ ਕੌਰ ਨੇ ਵਿਦਿਆਰਥੀਆਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਸਹੁੰ ਚੁਕਾਈ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਜਗਬੀਰ ਭੁੱਲਰ ਨੇ ਵਿਦਿਆਰਥੀਆਂ ਨੂੰ ਲੋਕਤੰਤਰ ਦੀ ਨਿਰਪੱਖਤਾ ਤੇ ਉਸ ਵਿਚ ਆਪਣਾ ਵੋਟ ਰਾਹੀਂ ਯੋਗਦਾਨ ਪਾਉਣ ਬਾਰੇ ਪ੍ਰੇਰਿਆ | ਡਾ. ਨਵਨੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਨਲਾਈਨ ਵੋਟ ਬਣਾਉਣ ਤੇ ਉਸ ਦਾ ਇਸਤੇਮਾਲ ਕਰਨ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਨਵਪ੍ਰੀਤ ਕੌਰ (ਯੂਨਿਟ ਲੜਕੀਆਂ), ਡਾ. ਰਣਜੀਤ ਕੌਰ, ਡਾ. ਨਵਨੀਤ ਸਿੰਘ (ਸਵੀਪ ਨੋਡਲ ਅਫ਼ਸਰ), ਪ੍ਰੋ. ਅਮਨਪ੍ਰੀਤ ਰਾਣਾ (ਰੈੱਡ ਰਿਬਨ ਨੋਡਲ ਅਫ਼ਸਰ), ਪ੍ਰੋ. ਮਲਵਿੰਦਰ ਕੌਰ, ਦਫ਼ਤਰ ਨਿਗਰਾਨ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ | ਸਟੇਜ ਦਾ ਸੰਚਾਲਨ ਪ੍ਰੋ. ਸਰਬਜੀਤ ਸਿੰਘ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਉਰਦੂ ਆਮੋਜ਼ ਸਿਖਲਾਈ ਕੋਰਸ ਲਈ ਚਾਹਵਾਨ 5 ਫਰਵਰੀ ਤੱਕ ਦਾਖਲਾ ਫਾਰਮ ਭਰਨ-ਜਸਪ੍ਰੀਤ ਕੌਰ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/>
Ad Position 24