ਸੁਲਤਾਨਪੁਰ, 21 ਫਰਵਰੀ (ਨਰੇਸ਼ ਹੈਪੀ)- ਐਸ.ਡੀ .ਕਾਲਜ ਫ਼ਾਰ ਵੁਮੈਨ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਡਾਕਟਰ ਵੰਦਨਾ ਸ਼ੁਕਲਾ ਦੀ ਅਗਵਾਈ 'ਚ ਪੰਜਾਬੀ ਭਾਸ਼ਾ ਮੰਚ ਤਹਿਤ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ | ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਵੱਖ-ਵੱਖ ਵਿਦਿਆਰਥੀਆਂ ਦੁਆਰਾ ਮਾਤ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦੀਆਂ ਕਵਿਤਾਵਾਂ ਪੜ੍ਹੀਆਂ ਗਈਆਂ | ਇਨ੍ਹਾਂ ਮੁਕਾਬਲਿਆਂ ਦੌਰਾਨ ਪੋਸਟਰ ਮੇਕਿੰਗ ਮੁਕਾਬਲੇ 'ਚੋਂ ਬੀ.ਸੀ.ਏ. ਭਾਗ ਦੂਜਾ ਦੀ ਜਸ਼ਨਪ੍ਰੀਤ ਕੌਰ ਪਹਿਲੇ, ਕੋਮਲ ਦੂਜੇ ਤੇ ਬੀ.ਏ. ਭਾਗ ਦੂਜਾ ਦੀ ਗੁਰਲੀਨ ਕੌਰ ਤੀਜੇ ਸਥਾਨ 'ਤੇ ਰਹੀ | ਸਲੋਗਨ ਰਾਈਟਿੰਗ ਮੁਕਾਬਲੇ 'ਚੋਂ ਬੀ.ਕਾਮ ਭਾਗ ਤੀਜਾ ਦੀ ਸੰਜੀਵਨ ਕੌਰ ਪਹਿਲੇ, ਬੀ.ਏ. ਭਾਗ ਪਹਿਲਾ ਦੀ ਸ਼ਿਵਾਨੀ ਦੂਜੇ ਤੇ ਬੀ.ਏ. ਭਾਗ ਪਹਿਲਾ ਦੀ ਮਾਲਨੀ ਤੀਜੇ ਸਥਾਨ 'ਤੇ ਰਹੀ | ਕਵਿਤਾ ਮੁਕਾਬਲੇ 'ਚੋਂ ਬੀ.ਏ. ਭਾਗ ਦੂਜਾ ਦੀ ਰਣਜੀਤ ਕੌਰ ਪਹਿਲੇ, ਬੀ.ਏ. ਭਾਗ ਤੀਜਾ ਦੀ ਨੇਹਾ ਦੂਜੇ ਤੇ ਬੀ.ਏ. ਭਾਗ ਤੀਜਾ ਦੀ ਪਾਇਲ ਤੀਜੇ ਸਥਾਨ 'ਤੇ ਰਹੀ | ਪਿ੍ੰਸੀਪਲ ਡਾਕਟਰ ਬੰਦਨਾ ਸ਼ੁਕਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ |