29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨੌਜਵਾਨ ਗਾਇਕ ਰਾਜ ਨਾਗਰਾ 'ਕੀਤਾ ਕੀ' ਗੀਤ ਨਾਲ ਚਰਚਾ 'ਚ

Ad Position 21
No active advertisement
ਅਜੀਤ ਡੈਸਕ 22-02-2026
ਕਾਲਾ ਸੰਘਿਆਂ, 21 ਫਰਵਰੀ (ਸੰਘਾ)- ਸੰਗੀਤ ਕੰਪਨੀ 'ਹਿੱਟ ਮੈਨ ਰਿਕਾਰਡਜ਼' ਤੇ ਪ੍ਰਸਿੱਧ ਸੰਗੀਤਕਾਰ ਹਰਜ ਨਾਗਰਾ ਨੇ ਸੁਰੀਲੇ ਨੌਜਵਾਨ ਗਾਇਕ ਰਾਜ ਨਾਗਰਾ ਦੀ 7 ਗਾਣਿਆਂ ਦੀ ਈ.ਪੀ. ਕੁੱਝ ਦਿਨ ਪਹਿਲਾਂ ਰਿਲੀਜ਼ ਕੀਤੀ | ਇਸ ਈ.ਪੀ. 'ਚ 'ਕੀਤਾ ਕੀ', 'ਸਿਸਲੀ', 'ਇਨਟੌਕਸੀਕੇਟਡ ਆਦਿ ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੇ ਗੀਤ ਸ਼ਾਮਲ ਹਨ | ਪ੍ਰਮੋਟਰ ਮਨਪਾਲ ਰਾਣਾ ਨੇ ਦੱਸਿਆ ਕਿ ਈ.ਪੀ. ਵਿਚਲੇ ਦੋਗਾਣੇ 'ਕੀਤਾ ਕੀ' ਦਾ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਦੇ ਬੋਲ ਵੀ ਰਾਜ ਨਾਗਰਾ ਨੇ ਆਪ ਹੀ ਲਿਖੇ ਹਨ ਅਤੇ ਪ੍ਰਸਿੱਧ ਨੌਜਵਾਨ ਗਾਇਕਾ ਕਰਮ ਬਰਾੜ ਨੇ ਫੀਮੇਲ ਵੋਕਲ ਵਜੋਂ ਉਸ ਦਾ ਬਹੁਤ ਹੀ ਜੋਸ਼ੀਲੇ ਅੰਦਾਜ਼ 'ਚ ਸਾਥ ਦਿੱਤਾ ਹੈ | ਵੀਡੀਓ ਡਾਇਰੈਕਟਰ ਸੋਨੂੰ ਢਿੱਲੋਂ ਨੇ ਗੀਤ ਦੇ ਬੋਲਾਂ ਅਨੁਸਾਰ ਫ਼ਿਲਮਾਂਕਣ ਕਰਕੇ ਗੀਤ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਨਸ਼ੇ ਜਾਂ ਹੋਰ ਅਪਰਾਧਿਕ ਕਾਰਵਾਈਆਂ ਗੋਲੀ ਦੀ ਨੀਤੀ ਨਾਲ ਨਹੀਂ ਹੱਲ ਹੋਣਗੀਆਂ- ਬਲਵਿੰਦਰ ਬਜਾਜ
Ad Position 24