02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਅੱਡਾ ਸੁਭਾਨਪੁਰ ਚੌਕ ਵਿਖੇ ਸਾਲਾਨਾ 33ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 23-02-2026
ਸੁਭਾਨਪੁਰ, 22 ਫਰਵਰੀ (ਸਤਨਾਮ ਸਿੰਘ)-ਐਨ.ਆਰ.ਆਈ. ਵੀਰਾਂ ਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਅੱਡਾ ਸੁਭਾਨਪੁਰ ਚੌਂਕ ਵਿੱਚ ਦਸਮੇਸ਼ ਸੇਵਕ ਸਭਾ ਅੱਡਾ ਸੁਭਾਨਪੁਰ ਵਲੋਂ ਹਰ ਸਾਲ ਦੀ ਤਰ੍ਹਾਂ 33ਵਾਂ ਮਹਾਨ ਕੀਰਤਨ ਦਰਬਾਰ 22 ਫਰਵਰੀ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਕੀਰਤਨ ਦਰਬਾਰ ਵਿਚ ਪਹਿਲਾ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਕੀਰਤਨ ਦਰਬਾਰ ਵਿਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ਨਛੱਤਰ ਸਿੰਘ ਤੇ ਭਾਈ ਸੁਰਿੰਦਰ ਸਿੰਘ, ਹੈੱਡ ਗ੍ਰੰਥੀ ਫ਼ਤਿਹਗੜ੍ਹ ਸਾਹਿਬ ਭਾਈ ਹਰਪਾਲ ਸਿੰਘ ਕਥਾਵਾਚਕ, ਕਵੀਸ਼ਰੀ ਜਥਾ ਭਾਈ ਕੇਵਲ ਸਿੰਘ ਮਹਿਤਾ, ਭਾਈ ਕੁਲਵੀਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੰਤ ਸਰ ਸਾਹਿਬ ਵਾਲੇ, ਭਾਈ ਜਸਪਾਲ ਸਿੰਘ ਯੂ.ਕੇ. ਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਗੁਰਦੁਆਰਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮਿ੍ਤਸਰ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਕੀਰਤਨ ਦਰਬਾਰ ਦੀ ਸਮਾਪਤੀ ਮੌਕੇ ਗ੍ਰੰਥੀ ਹਰਵਿੰਦਰ ਸਿੰਘ ਨੇ ਅਰਦਾਸ ਕੀਤੀ | ਇਸ ਮੌਕੇ ਰਘਬੀਰ ਸਿੰਘ ਸੁਭਾਨਪੁਰ ਯੂ. ਐਸ. ਏ. ਤੇ ਸਕੱਤਰ ਅਵਤਾਰ ਸਿੰਘ ਖ਼ਾਲਸਾ ਨੇ ਸਮੂਹ ਸੰਗਤਾਂ ਤੇ ਆਏ ਹੋਏ ਜਥਿਆਂ ਦਾ ਧੰਨਵਾਦ ਕੀਤਾ ਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਕੀਰਤਨ ਦਰਬਾਰ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸਾਰੇ ਸੇਵਾਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੂਬੇਦਾਰ ਅਜੀਤ ਸਿੰਘ ਸੁਭਾਨਪੁਰ, ਬਲਵਿੰਦਰ ਸਿੰਘ ਜੇ ਸੇਵਨ ਹੋਟਲ ਵਾਲੇ, ਸਾਬਕਾ ਸਰਪੰਚ ਵੀਰ ਸਿੰਘ ਘੁੰਮਣ ਡੋਗਰਾਂਵਾਲ, ਸੂਬੇਦਾਰ ਜਗੀਰ ਸਿੰਘ ਸੁਭਾਨਪੁਰ, ਡਾਕਟਰ ਗੁਰਭੇਜ ਸਿੰਘ ਔਲਖ, ਦਲੀਪ ਸਿੰਘ ਸਾਬਕਾ ਐਡੀਟਰ, ਰੂਪ ਲਾਲ ਸਾਬਕਾ ਸਰਪੰਚ, ਵਿਜੇ ਸ਼ਾਹ ਸੁਭਾਨਪੁਰ, ਤਰਸੇਮ ਸਿੰਘ ਬੱਲ ਕੈਨੇਡਾ, ਪ੍ਰਧਾਨ ਇਕਬਾਲ ਸਿੰਘ, ਮੁਖ਼ਤਿਆਰ ਸਿੰਘ, ਸੁੱਖਾ ਟਰੈਕਟਰ ਵਰਕਸ, ਕਲਿਆਣ ਸਿੰਘ, ਗੁਲਵਿੰਦਰ ਸਿੰਘ ਕਲਸੀ, ਸੁਨੀਲ ਕੁਮਾਰ ਬਜਾਜ, ਸੰਜੀਵ ਕੁਮਾਰ ਬਜਾਜ, ਸੰਨੀ ਬਵੇਜਾ, ਦੀਪੂ ਅਨੰਦ, ਝਿਰਮਲ ਸਿੰਘ ਬੂਟਾ ਆਦਿ ਤੋਂ ਇਲਾਵਾ ਦਸਮੇਸ਼ ਸੇਵਕ ਸਭਾ ਅੱਡਾ ਸੁਭਾਨਪੁਰ, ਸਮੂਹ ਦੁਕਾਨਦਾਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਹਰੀ ਫ਼ਸਲ ਵੱਢ ਕੇ ਕੀਤੀ ਚੋਰੀ <br/> ਅਗਲੀ ਖ਼ਬਰ ਪਿੰਡ ਨੰਗਲ ਲੁਬਾਣਾ 'ਚ ਅੱਧੀ ਰਾਤ ਪ੍ਰਵਾਸੀ ਭਾਰਤੀ ਦੇ ਘਰ ਹੋਈ ਫਾਇਰਿੰਗ ਸੰਬੰਧੀ ਮਾਮਲਾ ਦਰਜ
Ad Position 24