ਸੁਲਤਾਨਪੁਰ ਲੋਧੀ, 22 ਫਰਵਰੀ (ਨਰੇਸ਼ ਹੈਪੀ)-ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸ਼ਿਵ ਮੰਦਿਰ, ਚੌਂਕ ਚੇਲਿਆਂ ਸੁਲਤਾਨਪੁਰ ਲੋਧੀ ਵਿਖੇ ਧੀਰ ਪਰਿਵਾਰ ਵਲੋਂ ਪੰਡਿਤ ਸੰਜੇ ਸ਼ਰਮਾ ਦੀ ਦੇਖਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਡਿਤ ਸੰਜੇ ਸ਼ਰਮਾ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਸੱਚੇ ਮਨ ਨਾਲ ਅਰਾਧਨਾ ਕਰਨ ਨਾਲ ਸਾਰੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ | ਉਨ੍ਹਾਂ ਇਸ ਮੌਕੇ ਧੀਰ ਪਰਿਵਾਰ ਕੋਲੋਂ ਵਿਧੀਵਤ ਪੂਜਾ ਅਰਚਨਾ ਵੀ ਕਰਵਾਈ | ਭਗਵਾਨ ਸ਼ਿਵ ਪਰਿਵਾਰ ਨੂੰ ਭੋਗ ਲਗਾਉਣ ਉਪਰੰਤ ਸੰਗਤਾਂ ਵਿਚ ਪੂੜੀਆਂ, ਛੋਲੇ, ਕੜਾਹ ਆਦਿ ਦੇ ਲੰਗਰ ਵਰਤਾਏ ਗਏ | ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਕਮਲ ਕਿਸ਼ੋਰ ਧੀਰ, ਰਮਨ ਧੀਰ, ਇੰਦਰਜੀਤ ਵਾਹੀ, ਕੇਵਲ ਕਿ੍ਸ਼ਨ ਵਾਹੀ, ਇੰਦਰਜੀਤ, ਅੰਸ਼ ਅਰੋੜਾ, ਰਾਮ ਸਵਰੂਪ ਅਰੋੜਾ, ਅਨੀਤਾ ਸ਼ਰਮਾ, ਮਹੰਤ ਰੂਪ ਚੰਦ ਅਰੋੜਾ, ਸੁਭਾਸ਼ ਠੁਕਰਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ |