ਫਗਵਾੜਾ, 22 ਫਰਵਰੀ (ਹਰਜੋਤ ਸਿੰਘ ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਜੀ.ਕੇ. ਪ੍ਰਾਈਜ਼ ਟੈੱਸਟ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਇਤਿਹਾਸ, ਵਿਗਿਆਨ, ਗਣਿਤ, ਭੂਗੋਲ ਤੇ ਹਿੰਦੀ 'ਚ ਉੱਤਮ ਅੰਕ ਪ੍ਰਾਪਤ ਕੀਤੇ | ਜਾਣਕਾਰੀ ਅਨੁਸਾਰ ਜਸਕਰਨ ਕੌਰ (86 ਪ੍ਰਤੀਸ਼ਤ), ਅਮਨਦੀਪ ਕੌਰ (79 ਪ੍ਰਤੀਸ਼ਤ), ਸ਼ਿਵਾਨੀ (77 ਪ੍ਰਤੀਸ਼ਤ), ਸਰਬਜੀਤ ਸਿੰਘ (77 ਪ੍ਰਤੀਸ਼ਤ), ਹਰਪ੍ਰੀਤ ਕੌਰ (78 ਪ੍ਰਤੀਸ਼ਤ), ਸੋਹਣੀ ਗੋਇਲ (76 ਪ੍ਰਤੀਸ਼ਤ), ਅਨਮੋਲ (75 ਪ੍ਰਤੀਸ਼ਤ), ਰਿਦਿਮਾ (76 ਪ੍ਰਤੀਸ਼ਤ), ਪਲਕ (75 ਪ੍ਰਤੀਸ਼ਤ), ਅਮਨਦੀਪ (74 ਪ੍ਰਤੀਸ਼ਤ) ਤੇ ਕਿ੍ਸ਼ (83 ਪ੍ਰਤੀਸ਼ਤ) ਨੇ ਪ੍ਰੀਖਿਆ 'ਚ ਅੰਕ ਹਾਸਲ ਕੀਤੇ | ਸਕੂਲ ਦੇ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੀ ਮਿਹਨਤ ਤੇ ਅਧਿਆਪਕਾਂ ਦੀ ਲਗਨ ਦਾ ਪ੍ਰਤੀਕ ਹਨ | ਸਕੂਲ ਪ੍ਰਬੰਧਕ ਕਮੇਟੀ ਵਲੋਂ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |