ਖਲਵਾੜਾ, 22 ਫਰਵਰੀ (ਮਨਦੀਪ ਸਿੰਘ ਸੰਧੂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਲੱਸਟਰ ਖੇੜਾ ਵਿਚ ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਮਿਡ ਡੇ ਮੀਲ ਵਰਕਰ ਦਾ ਖਾਣਾ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦੀ ਅਗਵਾਈ ਬੀ.ਪੀ.ਓ. ਸੰਜੀਵ ਕੁਮਾਰ ਨੇ ਫਗਵਾੜਾ-1 ਨੇ ਕੀਤੀ ਇਸ ਮੁਕਾਬਲੇ ਵਿਚ 14 ਸਕੂਲਾਂ ਦੀਆਂ ਅਲੱਗ-ਅਲੱਗ ਮਿਡ ਡੇ ਮੀਲ ਵਰਕਰਜ਼ ਨੇ ਭਾਗ ਲਿਆ ਇਹਨਾਂ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਖੇੜਾ ਦੀ ਕੁੱਕ ਰਣਜੀਤ ਕੌਰ ਪਹਿਲੇ ਸਥਾਨ 'ਤੇ ਰਹੀ, ਸ੍ਰੀ ਸੰਜੀਵ ਕੁਮਾਰ ਨੇ ਸਾਰੇ ਮਿਡ ਡੇ ਮੀਲ ਵਰਕਰਾਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣਾ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਤੇ ਉਨ੍ਹਾਂ ਨੇ ਵਿਭਾਗ ਦੀਆਂ ਵੱਖ-ਵੱਖ ਸਮੇਂ ਤੋਂ ਜਾਰੀ ਹੁੰਦੀਆਂ ਹਦਾਇਤਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ | ਇਸ ਮੌਕੇ ਰਵਿੰਦਰ ਸਿੰਘ ਸੀ.ਐਚ.ਟੀ., ਅਧਿਆਪਕਾ ਪਰਵੀਨ ਬਾਲਾ, ਦਵਿੰਦਰ ਕੌਰ, ਨੀਲਮ ਰਾਣੀ, ਪੂਨਮ, ਮਨਿੰਦਰ ਕੌਰ, ਹਰਸ਼ਾ ਸੂਦ, ਮਿਡ ਮੀਲ ਵਰਕਰ ਤੇ ਐਸ.ਐਮ.ਸੀ. ਕਮੇਟੀ ਮੈਂਬਰ ਹਾਜ਼ਰ ਸਨ |