ਨਡਾਲਾ, 23 ਫਰਵਰੀ (ਰਘਬਿੰਦਰ ਸਿੰਘ)- ਪਿੰਡ ਰਾਮਗੜ੍ਹ ਵਿਖੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਹੋਈ ਕਾਰਵਾਈ 'ਤੇ ਭੁਲੱਥ ਤੋਂ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਬੋਲਦਿਆਂ ਆਖਿਆ ਕਿ ਪ੍ਰਮਾਤਮਾ ਨੇ ਅੱਜ ਮੇਰੇ ਨਾਲ ਇਨਸਾਫ਼ ਕੀਤਾ ਹੈ ਤੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਹੈ | ਗੋਰਾ ਗਿੱਲ ਨੇ ਆਖਿਆ ਕਿ ਜਿਹੜੇ ਲੋਕ ਧੱਕਾ, ਸ਼ਿਕਾਇਤਾਂ ਕਰਨ ਦੇ ਆਦੀ ਹੋਣ ਤੇ ਸਾਜ਼ਿਸ਼ਾਂ ਕਰਕੇ ਲੋਕਾਂ ਦੇ ਘਰ ਢਾਹੁਣ, ਅੱਜ ਆਪਣਾ ਘਰ ਢਹਿੰਦਿਆਂ ਵੇਖ ਕੇ ਹੁਣ ਦੁਖੀ ਕਿਉਂ ਹਨ | ਗੋਰਾ ਗਿੱਲ ਨੇ ਆਖਿਆ ਕਿ ਕਿਸੇ ਦਿਨ ਖਹਿਰਾ ਦੀ ਸ਼ਿਕਾਇਤ 'ਤੇ ਮੇਰੀ ਪੰਡੋਰੀ ਵਾਲੀ ਰਿਹਾਇਸ਼ 'ਤੇ ਪੀਲਾ ਪੰਜਾ ਚੱਲਿਆ ਸੀ ਤੇ ਅੱਜ ਰੱਬ ਨੇ ਮੇਰੇ ਨਾਲ ਇਨਸਾਫ਼ ਕੀਤਾ ਹੈ | ਗਿੱਲ ਨੇ ਆਖਿਆ ਕਿ ਮੈਂ ਸਿਰਫ਼ ਯਾਦ ਹੀ ਕਰਾਇਆ ਹੈ ਕਿ ਜੈਸਾ ਕਰੋਗੇ, ਵੈਸਾ ਭਰੋਗੇ |