ਸੁਲਤਾਨਪੁਰ ਲੋਧੀ, 23 ਫਰਵਰੀ (ਨਰੇਸ਼ ਹੈਪੀ)- ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਵਿਖੇ ਬੁਲਾਈ ਗਈ | ਇਸ ਮੌਕੇ ਵਕੀਲਾਂ ਵੱਲੋਂ ਨੋ ਵਰਕ ਡੇ ਰੱਖਿਆ ਗਿਆ | ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਬਚਾਓ ਪੱਖ ਤੇ ਸ਼ਿਕਾਇਤ ਕਰਤਾ ਦੇ ਸਾਂਝੇ ਵਕੀਲ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਦੌਰਾਨ ਜ਼ਿਲੇ੍ਹ ਦੇ ਕਰੀਬ 1600 ਕੇਸ ਉਨ੍ਹਾਂ ਨੂੰ ਟਰਾਂਸਫ਼ਰ ਕਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਿੰਡਾਂ ਵਿਚ ਪੇਂਡੂ ਕੋਰਟਾਂ ਬਣਾਈਆਂ ਜਾ ਰਹੀਆਂ ਹਨ ਜਿਸ ਦੌਰਾਨ ਜੱਜ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ | ਉਨ੍ਹਾਂ ਮੰਗ ਕੀਤੀ ਕਿ ਮੁਫ਼ਤ ਕਾਨੂੰਨੀ ਸਹਾਇਤਾ ਸਿਰਫ਼ ਗ਼ਰੀਬ ਲੋਕਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਐਕਸ਼ਨ ਪਲਾਨ ਕੇਸਾਂ ਦੇ ਕਾਰਨ ਵਕੀਲਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਸੰਧਾ, ਸਕੱਤਰ ਸ਼ੈਲ ਪ੍ਰਭਾਕਰ, ਤਾਰਾ ਚੰਦ ਉੱਪਲ, ਤਰੁਣ ਕੰਬੋਜ, ਕੁਲਬੀਰ ਸਿੰਘ, ਭੁਪਿੰਦਰ ਸਿੰਘ, ਕਰਮਜੀਤ ਸਿੰਘ ਥਿੰਦ, ਗੁਰਮੀਤ ਸਿੰਘ ਵਿਰਦੀ, ਸਤਨਾਮ ਸਿੰਘ ਮੋਮੀ, ਬਲਵਿੰਦਰ ਸਿੰਘ ਮੋਮੀ, ਗੁਰਮੀਤ ਸਿੰਘ ਢਿੱਲੋਂ, ਸਤਬੀਰ ਮਹੀਪਾਲ, ਇੰਦਰਜੀਤ ਸਿੰਘ, ਡਾਕਟਰ ਆਸ਼ੂਤੋਸ਼ ਪਾਲ, ਮਲਕੀਤ ਸਿੰਘ ਥਿੰਦ, ਵਿਕਰਮਜੀਤ ਸਿੰਘ ਚੰਦੀ, ਜਗਦੀਸ਼ ਸਿੰਘ ਸੋਢੀ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ, ਅਨਮੋਲ ਸਿੰਘ ਧੰਜੂ, ਹਰਪ੍ਰੀਤ ਸਹੋਤਾ, ਰਾਜਵਿੰਦਰ ਕੌਰ ਸੰਧਾ, ਸੀਮਾ ਸੇਠੀ, ਰੂਬੀ ਸ਼ਰਮਾ, ਰਮਨਦੀਪ ਕੌਰ, ਰਾਜਵਿੰਦਰ ਕੌਰ ਆਦਿ ਮੌਜੂਦ ਸਨ |