27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰੂ ਨਾਨਕ ਲਾਇਬ੍ਰੇਰੀ ਫਗਵਾੜਾ ਦੀ ਮੁੜ ਸੁਰਜੀਤੀ ਲਈ ਡਾ. ਚੱਬੇਵਾਲ, ਹਰਜੀ ਮਾਨ ਤੇ ਮੇਅਰ ਰਾਮ ਪਾਲ ਉੱਪਲ ਵਲੋਂ ਗਰਾਂਟਾਂ ਜਾਰੀ

Ad Position 21
No active advertisement
ਅਜੀਤ ਡੈਸਕ 24-02-2026
ਫਗਵਾੜਾ, 23 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਸ਼ਾਮਲ ਹੋਏ ਡਾ. ਰਾਜ ਕੁਮਾਰ ਚੱਬੇਵਾਲ ਐਮ.ਪੀ. ਹੁਸ਼ਿਆਰਪੁਰ ਵਲੋਂ ਗੁਰੂ ਨਾਨਕ ਲਾਇਬ੍ਰੇਰੀ ਫਗਵਾੜਾ ਦੀ ਮੁੜ ਸੁਰਜੀਤੀ ਲਈ 20 ਲੱਖ ਰੁਪਏ ਆਪਣੇ ਐਮ.ਪੀ. ਲੈਂਡ ਫ਼ੰਡ ਵਿਚੋਂ ਦੇਣ 'ਤੇ ਫਗਵਾੜਾ ਦੇ ਲੇਖਕਾਂ ਤੇ ਪੱਤਰਕਾਰਾਂ ਨੇ ਧੰਨਵਾਦ ਕੀਤਾ ਹੈ | ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੰਡਮ, ਜਨਰਲ ਸਕੱਤਰ ਗੁਰਮੀਤ ਸਿੰਘ ਪਲਾਹੀ, ਪੰਜਾਬ ਸਾਹਿਤ ਤੇ ਕਲਾ ਮੰਚ ਦੇ ਪ੍ਰਧਾਨ ਤਰਨਜੀਤ ਸਿੰਘ ਕਿੰਨੜਾ, ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੇਖਕਾਂ ਤੇ ਸ਼ਹਿਰੀਆਂ ਦੀ ਇਹ ਚਿਰ ਪੁਰਾਣੀ ਮੰਗ ਸੀ ਕਿਉਂਕਿ ਇਹ ਲਾਇਬ੍ਰੇਰੀ ਪੈਪਸੂ ਵੇਲੇ ਤੋਂ ਚੱਲਦੀ ਸੀ ਤੇ 50 ਸਾਲ ਪਹਿਲਾਂ ਇਸ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ ਜੋ ਮੁੜ ਖਸਤਾ ਹਾਲ 'ਚ ਹੋ ਗਈ ਤੇ ਲਾਇਬ੍ਰੇਰੀ ਬੰਦ ਹੋ ਗਈ ਸੀ | ਲੇਖਕਾਂ ਸ਼ਹਿਰੀਆਂ ਦੀ ਮੰਗ ਵੱਲ ਧਿਆਨ ਦਿੰਦਿਆਂ ਮੇਅਰ ਫਗਵਾੜਾ ਕਾਰਪੋਰੇਸ਼ਨ ਰਾਮਪਾਲ ਉੱਪਲ ਤੇ ਹਰਜੀ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਇਸ ਦੀ ਮੁੜ ਸੁਰਜੀਤੀ ਲਈ ਕਾਰਪੋਰੇਸ਼ਨ ਫ਼ੰਡਾਂ 'ਚੋਂ 22.5 ਲੱਖ ਪ੍ਰਵਾਨ ਕੀਤੇ ਜਿਸ ਦੀ ਉਸਾਰੀ ਲਈ ਟੈਂਡਰ ਲਗਾ ਦਿੱਤੇ ਹਨ ਜਿਸ ਦੀ ਉਸਾਰੀ ਜਲਦ ਸ਼ੁਰੂ ਹੋਏਗੀ | ਲੇਖਕਾਂ ਨੇ ਡਾ. ਰਾਜਕੁਮਾਰ ਚੱਬੇਵਾਲ, ਹਰਜੀ ਮਾਨ ਹਲਕਾ ਇੰਚਾਰਜ ਤੇ ਮੇਅਰ ਰਾਮਪਾਲ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਲਾਇਬ੍ਰੇਰੀ ਦੇ ਸੰਚਾਲਨ ਲਈ ਲੇਖਕਾਂ ਦੀ ਇਕ ਕਮੇਟੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਨੇ ਰੱਖਿਆ 'ਨੋ ਵਰਕ ਡੇਅ' ਅਗਲੀ ਖ਼ਬਰ ਰਾਣਾ ਗੁਰਜੀਤ ਸਿੰਘ ਵਲੋਂ ਨਵੀਂ ਫ਼ਸਲ 'ਕਸਾਵਾ' ਦੀ ਸ਼ੁਰੂਆਤ
Ad Position 24