27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਐੱਸ.ਐੱਸ.ਪੀ. ਸਾਹਬ, ਕੁਝ ਪੁਲਿਸ ਮੁਲਾਜ਼ਮ ਸਾਡੇ ਚੌਕੀਆਂ ਥਾਣਿਆਂ ਨੂੰ ਵੀ ਦੇ ਜਾਓ... <br/>

Ad Position 21
No active advertisement
ਅਜੀਤ ਡੈਸਕ 24-02-2026
ਨਡਾਲਾ, 23 ਫਰਵਰੀ (ਰਘਬਿੰਦਰ ਸਿੰਘ)- ਪਿੰਡ ਰਾਮਗੜ੍ਹ ਨੂੰ ਅੱਜ ਪੁਲਿਸ ਛਾਉਣੀ ਵਿਚ ਤਬਦੀਲ ਕੀਤੇ ਜਾਣ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕੋਲੋਂ ਭੁਲੱਥ ਸਬ-ਡਵੀਜ਼ਨ ਦੇ ਚਾਰੇ ਥਾਣਿਆਂ ਤੇ ਚੌਕੀਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਦੀ ਮੰਗ ਉਠਾਈ ਹੈ | ਇਸ ਸੰਬੰਧੀ ਜੋਗਾ ਸਿੰਘ ਇਬਰਾਹੀਮਵਾਲ, ਨਿਰਮਲ ਸਿੰਘ ਮੰਡ, ਰਛਪਾਲ ਸਿੰਘ ਬੱਚਾਜੀਵੀ, ਬਲਦੇਵ ਸਿੰਘ ਬਾਜਵਾ, ਹਰਜਿੰਦਰ ਸਿੰਘ ਸਾਹੀ ਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਰਾਮਗੜ੍ਹ ਵਿਚ ਇੱਕ ਗੇਟ ਢਾਹੁਣ ਲਈ ਵਧੇਰੇ ਸਟਾਫ਼ ਦੀ ਤਾਇਨਾਤੀ ਕੀਤੀ ਜਾ ਸਕਦੀ ਹੈ ਤਾਂ ਕਰਾਈਮ 'ਚ ਡੁਬਦੇ ਜਾ ਰਹੇ ਸਬ-ਡਵੀਜ਼ਨ ਭੁਲੱਥ ਨੂੰ ਕਰਾਈਮ ਮੁਕਤ ਕਰਨ ਲਈ ਥਾਣਿਆਂ 'ਚ ਮੁਲਾਜ਼ਮਾਂ ਦੀ ਗਿਣਤੀ ਨੂੰ ਵਧਾਇਆ ਜਾਵੇ ਕਿਉਂਕਿ ਰਾਤ ਨੂੰ ਹੋਣ ਵਾਲੀਆਂ ਘਟਨਾਵਾਂ, ਚੋਰੀਆਂ, ਲੁੱਟਾਂ ਖੋਹਾਂ ਹੁਣ ਸ਼ਰੇਆਮ ਚਿੱਟੇ ਦਿਨ ਵਾਪਰ ਰਹੀਆਂ ਹਨ | ਸਥਾਨਕ ਨਿਵਾਸੀਆਂ ਨੇ ਕਿਹਾ ਕਿ ਵਧ ਰਹੇ ਕੇਸਾਂ ਤੇ ਰੋਜ਼ਾਨਾ ਦੇ ਕੰਮਕਾਜ ਕਾਰਨ ਮੌਜੂਦਾ ਸਟਾਫ਼ 'ਤੇ ਬੋਝ ਵਧਦਾ ਜਾ ਰਿਹਾ ਹੈ, ਜਿਸ ਨਾਲ ਸ਼ਿਕਾਇਤਾਂ ਦੇ ਨਿਪਟਾਰੇ ਤੇ ਗਸ਼ਤ ਪ੍ਰਬੰਧ 'ਤੇ ਅਸਰ ਪੈਂਦਾ ਹੈ | ਲੋਕਾਂ ਨੇ ਐੱਸ.ਐੱਸ.ਪੀ. ਕਪੂਰਥਲਾ ਨੂੰ ਅਪੀਲ ਕਰਦਿਆਂ ਕਿਹਾ ਕਿ ਭੁਲੱਥ ਦੇ ਸੁਭਾਨਪੁਰ, ਬੇਗੋਵਾਲ, ਢਿਲਵਾਂ, ਨਡਾਲਾ, ਭੁਲੱਥ ਥਾਣਿਆਂ ਨੂੰ ਵੀ ਕੁੱਝ ਹੋਰ ਮੁਲਾਜ਼ਮ ਮੁਹੱਈਆ ਕਰਵਾਏ ਜਾਣ ਤਾਂ ਜੋ ਕਾਨੂੰਨ-ਵਿਵਸਥਾ ਤੇ ਲੋਕਾਂ ਦੀ ਸੁਰੱਖਿਆ ਹੋਰ ਮਜ਼ਬੂਤ ਬਣਾਈ ਜਾ ਸਕੇ | ਇਲਾਕਾ ਵਸਨੀਕਾਂ ਨੇ ਆਸ ਜਤਾਈ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਇਸ ਵਾਜਿਬ ਮੰਗ 'ਤੇ ਗੌਰ ਕਰੇਗਾ ਅਤੇ ਜਲਦ ਲੋੜੀਂਦੇ ਕਦਮ ਚੁੱਕੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸਕੂਟਰੀ ਲਗਾਉਣ ਨੂੰ ਲੈ ਕੇ ਹੋਈ ਤਕਰਾਰ 'ਚ ਇਕ ਬਜ਼ੁਰਗ ਸਮੇਤ ਦੋ ਵਿਅਕਤੀ ਜ਼ਖਮੀ <br/> ਅਗਲੀ ਖ਼ਬਰ ਖਹਿਰਾ ਖ਼ਿਲਾਫ਼ ਹੋਈ ਕਾਰਵਾਈ 'ਤੇ ਬੋਲੇ ਗੋਰਾ ਗਿੱਲ, 'ਜੈਸਾ ਕਰੋਗੇ ਵੈਸਾ ਭਰੋਗੇ' <br/>
Ad Position 24