28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਕੂਟਰੀ ਲਗਾਉਣ ਨੂੰ ਲੈ ਕੇ ਹੋਈ ਤਕਰਾਰ 'ਚ ਇਕ ਬਜ਼ੁਰਗ ਸਮੇਤ ਦੋ ਵਿਅਕਤੀ ਜ਼ਖਮੀ <br/>

Ad Position 21
No active advertisement
ਅਜੀਤ ਡੈਸਕ 24-02-2026
ਕਪੂਰਥਲਾ, 23 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੱਸ ਸਟੈਂਡ ਨੇੜੇ ਐਕਟਿਵਾ ਖੜੀ ਕਰਨ ਨੂੰ ਲੈ ਕੇ ਹੋਏ ਦੋ ਧਿਰਾਂ ਦੇ ਝਗੜੇ ਵਿਚ ਇਕ ਬਜ਼ੁਰਗ ਸਮੇਤ ਦੋ ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਬਜ਼ੁਰਗ ਵਿਅਕਤੀ ਹਰਮਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਔਜਲਾ ਫਾਟਕ ਨੇ ਦੱਸਿਆ ਕਿ ਉਹ ਆਪਣਾ ਮੋਬਾਈਲ ਠੀਕ ਕਰਵਾਉਣ ਵਾਸਤੇ ਬੱਸ ਸਟੈਂਡ 'ਤੇ ਇਕ ਮੋਬਾਈਲ ਦੀ ਦੁਕਾਨ 'ਤੇ ਗਏ ਸਨ ਤੇ ਉਨ੍ਹਾਂ ਨੇ ਆਪਣੀ ਐਕਟਿਵਾ ਬੱਸ ਸਟੈਂਡ ਨੇੜੇ ਹੀ ਖੜੀ ਕਰਨ ਲੱਗੇ ਤਾਂ ਇਕ ਨੌਜਵਾਨ ਅਭੀਨਵ ਪੁੱਤਰ ਮਨੋਜ ਕੁਮਾਰ ਵਾਸੀ ਪਿੰਡ ਮਿਆਣੀ ਬਾਕਰਪੁਰ ਢਿਲਵਾਂ ਨੇ ਉਨ੍ਹਾਂ ਨੂੰ ਉਸ ਥਾਂ 'ਤੇ ਐਕਟਿਵਾ ਲਗਾਉਣ ਤੋਂ ਮਨ੍ਹਾ ਕੀਤਾ ਜਿਸ ਨੂੰ ਲੈ ਕੇ ਦੋਵਾਂ ਮਾਮੂਲੀ ਤਕਰਾਰ ਹੋ ਗਈ | ਜਦੋਂ ਉਹ ਦੁਕਾਨ 'ਤੇ ਮੋਬਾਈਲ ਫ਼ੋਨ ਦੇ ਕੇ ਵਾਪਸ ਆਏ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ 'ਤੇ ਹਮਲਾ ਕਰਕ ਜ਼ਖਮੀ ਕਰ ਦਿੱਤਾ | ਦੂਜੇ ਧਿਰ ਦੇ ਅਭੀਨਵ ਨੇ ਦੱਸਿਆ ਕਿ ਉਹ ਬੱਸ ਸਟੈਂਡ ਨੇੜੇ ਖੜੀ ਇਕ ਐਕਟਿਵਾ ਨੂੰ ਪਾਸੇ ਕਰਨ ਲੱਗਾ ਤਾਂ ਹਰਮਿੰਦਰ ਸਿੰਘ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ | ਦੋਵਾਂ ਦਾ ਇਲਾਜ ਸਿਵਲ ਹਸਪਤਾਲ 'ਚ ਡਿਊਟੀ ਡਾ. ਵਿਜੇ ਵਲੋਂ ਕੀਤਾ ਜਾ ਰਿਹਾ ਹੈ ਤੇ ਦੋਵਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕੱਪੜਾ ਵਪਾਰੀ ਦੇ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ <br/> ਅਗਲੀ ਖ਼ਬਰ ਐੱਸ.ਐੱਸ.ਪੀ. ਸਾਹਬ, ਕੁਝ ਪੁਲਿਸ ਮੁਲਾਜ਼ਮ ਸਾਡੇ ਚੌਕੀਆਂ ਥਾਣਿਆਂ ਨੂੰ ਵੀ ਦੇ ਜਾਓ... <br/>
Ad Position 24