06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਵਜ਼ੀਫ਼ੇ- ਡਾ.ਘੁੰਮਣ <br/>

Ad Position 21
No active advertisement
ਅਜੀਤ ਡੈਸਕ 06-03-2026
ਨਡਾਲਾ, 5 ਮਾਰਚ (ਰਘਬਿੰਦਰ ਸਿੰਘ)-ਗੁਰੂ ਹਰਗੋਬਿੰਦ ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਦੇ ਚੇਅਰਮੈਨ ਆਸਾ ਸਿੰਘ ਘੁੰਮਣ ਨੇ ਦੱਸਿਆ ਹੈ ਕਿ ਸ਼ਿੰਘਰਾਲਾ ਸ਼ੁਭਕਰਮਨ ਵਲੋਂ ਸਕੂਲ ਦੀ ਗੋਲਡਨ ਜੁਬਲੀ ਦੀ ਖ਼ੁਸ਼ੀ ਵਿਚ ਇਸ ਸਾਲ ਲਾਇਕ ਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਵਜ਼ੀਫ਼ਿਆਂ ਦੀ ਗਿਣਤੀ ਬਹੁਤ ਵਧਾ ਦਿੱਤੀ ਗਈ ਹੈ | ਖ਼ਾਸ ਤੌਰ 'ਤੇ ਬਾਹਰਲੇ ਪਿੰਡਾਂ ਤੋਂ ਆਉਣ ਵਾਲੀਆਂ ਲਾਇਕ ਸੀਨੀਅਰ ਵਿਦਿਆਰਥਣਾਂ ਨੂੰ ਮੁਫ਼ਤ ਬੱਸ ਸਹੂਲਤ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਗ੍ਰੰਥੀ ਸਿੰਘਾਂ ਤੇ ਪਿਤਾ ਤੋਂ ਮਹਿਰੂਮ ਵਿਦਿਆਰਥੀਆਂ ਨੂੰ ਵਿਸ਼ੇਸ਼ ਵਜ਼ੀਫ਼ੇ ਦਿੱਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਾਪੇ, ਆਪਣੇ ਲਾਇਕ ਤੇ ਲੋੜਵੰਦ ਬੱਚਿਆਂ ਦੇ ਵਜ਼ੀਫ਼ੇ ਲਈ ਸਕੂਲ ਆਫ਼ਿਸ ਨਾਲ ਸੰਪਰਕ ਕਰਨ |

Ad Position 22
No active advertisement
ਪਿਛਲੀ ਖ਼ਬਰ ਪ੍ਰਬੰਧਕੀ ਕਾਰਨਾਂ ਕਰਕੇ ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ ਦੀ ਚੋਣ ਮੀਟਿੰਗ ਮੁਲਤਵੀ ਅਗਲੀ ਖ਼ਬਰ ਲਾਈਨ ਕਲੱਬ ਭੁਲੱਥ ਵਿਸ਼ਵਾਸ ਵਲੋਂ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ
Ad Position 24