25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਤ ਬਾਬਾ ਹਰਕੇਵਲ ਸਿੰਘ ਸਲਾਰਪੁਰ ਵਾਲਿਆਂ ਦੀ ਦਸਵੀਂ ਬਰਸੀ 21 ਨੂੰ

Ad Position 21
No active advertisement
ਅਜੀਤ ਡੈਸਕ 09-03-2026
ਖਲਵਾੜਾ, 8 ਮਾਰਚ (ਮਨਦੀਪ ਸਿੰਘ ਸੰਧੂ)-ਸੰਤ ਬਾਬਾ ਰਣਜੀਤ ਸਿੰਘ ਤੋਂ ਵਰੋਸਾਏ ਸੰਤ ਬਾਬਾ ਹਰਕੇਵਲ ਸਿੰਘ ਸਲਾਰਪੁਰ ਵਾਲਿਆਂ ਦੀ ਦਸਵੀਂ ਬਰਸੀ 21 ਮਾਰਚ ਨੂੰ ਸਵੇਰੇ 9 ਵਜੇ ਤੋਂ 2 ਦੁਪਹਿਰ ਤੱਕ ਡੇਰਾ ਸ੍ਰੀ ਗੁਰੂ ਹਰਿਗੋਬਿੰਦਗੜ੍ਹ (ਭੋਗਪੁਰ) ਨਜ਼ਦੀਕ ਫਗਵਾੜਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਰਣਜੀਤ ਸਿੰਘ ਤੋਂ ਵਰੋਸਾਏ ਸੰਤ ਬਾਬਾ ਤਲਵਿੰਦਰ ਸਿੰਘ ਉਰਫ਼ ਪਰਮੇਸ਼ਰ ਸਿੰਘ ਦੀ ਅਗਵਾਈ ਹੇਠ ਸਮੂਹ ਸਾਧ ਸੰਗਤ, ਇਲਾਕਾ ਨਿਵਾਸੀ, ਬਾਬਾ ਜੀ ਦਾ ਸਮੂਹ ਪਰਿਵਾਰ ਤੇ ਸਮੂਹ ਪ੍ਰਵਾਸੀ ਭਾਰਤੀ ਸੰਗਤ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ | ਇਸ ਪਵਿੱਤਰ ਅਸਥਾਨ ਉੱਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਰਤਾਰਪੁਰ ਦੀ ਜੰਗ ਤੋਂ ਬਾਅਦ ਚਰਨ ਪਾਏ ਸਨ ਅਤੇ ਸੰਤ ਬਾਬਾ ਰਣਜੀਤ ਸਿੰਘ ਨੇ ਇਸੇ ਅਸਥਾਨ 'ਤੇ ਤਪੱਸਿਆ ਕਰਕੇ ਸੰਗਤਾਂ ਨੂੰ ਸੱਚ ਦੇ ਮਾਰਗ 'ਤੇ ਚੱਲਣ ਦਾ ਰਾਹ ਦੱਸਿਆ | ਸਮਾਗਮ ਮੌਕੇ ਸੰਤ ਮਹਾਂਪੁਰਸ਼, ਕੀਰਤਨੀ ਜਥੇ ਤੇ ਢਾਡੀ ਜਥੇ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਉਣਗੇ | ਇਸ ਸੰਬੰਧੀ ਪ੍ਰਬੰਧਾਂ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਲੈ ਕੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ ਮੌਕੇ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਭਗਵੰਤ ਮਾਨ ਸਰਕਾਰ ਦਾ ਔਰਤਾਂ ਨੂੰ ਤੋਹਫ਼ਾ-ਮਾਨ ਅਗਲੀ ਖ਼ਬਰ ਮਲਕੀਤ ਬੱਧਣ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੇ ਪ੍ਰਧਾਨ ਬਣੇ
Ad Position 24