26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜ਼ਿਲ੍ਹੇ 'ਚ ਵੱਖ-ਵੱਖ ਸੰਸਥਾਵਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 09-03-2026
ਕਪੂਰਥਲਾ, 8 ਮਾਰਚ (ਅਮਰਜੀਤ ਕੋਮਲ)-ਅੰਤਰਰਾਸ਼ਟਰੀ ਮਹਿਲਾ ਦਿਵਸ ਅੱਜ ਜ਼ਿਲ੍ਹੇ 'ਚ ਵੱਖ-ਵੱਖ ਸੰਸਥਾਵਾਂ ਵਲੋਂ ਉਤਸ਼ਾਹ ਨਾਲ ਮਨਾਇਆ | ਇਸੇ ਸੰਬੰਧ 'ਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਵਰਕਰ ਕਲੱਬ 'ਚ ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ (ਮਹਿਲਾ ਵਿੰਗ) ਵਲੋਂ ਕਰਵਾਏ ਸਮਾਗਮ ਦੇ ਆਰੰਭ 'ਚ ਰਿੰਪਲ ਪ੍ਰੀਤ ਕੌਰ ਨੇ ਦੇਸ਼ ਵਿਚ ਔਰਤਾਂ ਦੀ ਸੰਘਰਸ਼ ਭਰੀ ਜ਼ਿੰਦਗੀ, ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਭੁਪਿੰਦਰ ਕੌਰ ਨੇ ਕਿਹਾ ਕਿ ਅੱਜ ਔਰਤਾਂ ਉਸ ਮੁਕਾਮ 'ਤੇ ਵਿੱਦਿਆ ਰਾਹੀਂ ਪਹੁੰਚ ਗਈਆਂ ਹਨ, ਚਾਹੇ ਉਹ ਰਾਜਨੀਤੀ ਦਾ ਖੇਤਰ ਹੋਵੇ, ਚਾਹੇ ਵਿਗਿਆਨ ਦਾ | ਇਸ ਤੋਂ ਇਲਾਵਾ ਸਮਾਜਿਕ ਖੇਤਰ ਵਿਚ ਵੀ ਔਰਤਾਂ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ | ਸਮਾਗਮ 'ਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਅਮਨਦੀਪ ਕੌਰ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸਟੇਟ ਕਮੇਟੀ ਮੈਂਬਰ ਜਮਹੂਰੀ ਅਧਿਕਾਰ ਸਭਾ ਨੇ ਕਿਹਾ ਕਿ ਅੱਜ ਭਾਵੇਂ ਔਰਤਾਂ ਗਿਆਨ ਪ੍ਰਾਪਤ ਕਰਕੇ ਦੁਨੀਆ ਦੇ ਹਰੇਕ ਖੇਤਰ 'ਚ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ, ਪਰ ਪਛਾਕੜੀ ਸੋਚ ਕਾਰਨ ਸਮਾਜ 'ਤੇ ਆਪਣੀ ਚੌਧਰ ਕਾਇਮ ਰੱਖਣ ਲਈ ਮਰਦਾਂ ਵਲੋਂ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਵੀ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਅੱਜ ਵੀ ਬੱਚੀਆਂ ਜਨਮ ਤੋਂ ਲੈ ਕੇ ਪੂਰੀ ਜ਼ਿੰਦਗੀ ਉਨ੍ਹਾਂ ਨੂੰ ਆਜ਼ਾਦੀ ਦੇ ਨਾਲ ਜਿਊਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਤੇ ਉਨ੍ਹਾਂ 'ਤੇ ਪੈਰ ਪੈਰ 'ਤੇ ਬੇਲੋੜੀਆਂ ਬੰਦਿਸ਼ਾਂ ਲਗਾਈਆਂ ਜਾ ਰਹੀਆਂ ਹਨ | ਅਮਨਦੀਪ ਕੌਰ ਨੇ ਕਿਹਾ ਕਿ ਜੇਕਰ ਅਸੀਂ ਚੰਗਾ ਰਹਿਣਯੋਗ ਸਮਾਜ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੀ ਸ਼ੁਰੂਆਤ ਆਪਣੇ ਘਰਾਂ ਤੋਂ ਹੀ ਕਰਨੀ ਪਵੇਗੀ | ਸਟੇਜ ਸਕੱਤਰ ਦੇ ਫ਼ਰਜ਼ ਨਿਭਾਉਂਦਿਆਂ ਮੰਚ ਦੀ ਆਗੂ ਪਰਮਿੰਦਰ ਕੌਰ ਮੋਗਾ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਇਕਮੁੱਠ ਹੋ ਕੇ ਆਪਣੀ ਸ਼ਕਤੀ ਨੂੰ ਪਹਿਚਾਨਣ ਅਤੇ ਆਪਣੇ ਜਾਇਜ਼ ਅਧਿਕਾਰਾਂ ਲਈ ਜੱਦੋ ਜਹਿਦ ਕਰਨ | ਇਸ ਤੋਂ ਪਹਿਲਾਂ ਕਨੂੰਪਿ੍ਆ ਨੇ ਕਵਿਤਾ ਤੇ ਬਾਅਦ ਵਿਚ ਮੰਚ ਨਾਲ ਸਬੰਧਿਤ ਬੱਚਿਆਂ ਨੇ ਔਰਤਾਂ ਦੀ ਸਮਾਜਿਕ ਸਥਿਤੀ ਬਾਰੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਗੁਰਮੀਤ ਕੌਰ, ਦਰਸ਼ਨਾਂ ਰਾਣੀ, ਮੋਨਿਕਾ, ਕਾਂਤਾ, ਭੁਪਿੰਦਰ ਕੌਰ, ਪਰਮਿੰਦਰ ਕੌਰ, ਆਸ਼ਾ ਰਾਣੀ, ਵੀਨਾ ਰਾਣੀ, ਅਮਨ, ਕੁਲਜੀਤ ਕੌਰ, ਇੰਦਰਜੀਤ ਕੌਰ, ਚਰਨਜੀਤ ਕੌਰ, ਸ਼ਿੰਦਰ ਕੌਰ, ਪਰਮਜੀਤ ਕੌਰ, ਸੁਨੀਤਾ ਰਾਣੀ, ਕ੍ਰਿਸ਼ਨਾ ਦੇਵੀ, ਜਸਬੀਰ ਕੌਰ, ਸ਼ੈਲੀ ਸ਼ਰਮਾ, ਨਿਰਮਲਾ ਰਾਣੀ, ਮੰਜੂ ਆਦੀ, ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਸੈਕਟਰੀ ਸਰਵਜੀਤ ਸਿੰਘ, ਮਨਜੀਤ ਸਿੰਘ ਬਾਜਵਾ, ਭਰਤ ਰਾਜ, ਜਸਪਾਲ ਸਿੰਘ ਸੇਖੋਂ, ਪ੍ਰਦੀਪ ਕੁਮਾਰ, ਬਰਜਿੰਦਰ ਪਾਲ, ਸ਼ਿਵ ਲਾਲ ਮੀਨਾ, ਰਜਿੰਦਰ ਕੁਮਾਰ, ਸਤਪਾਲ, ਪਰਵਿੰਦਰ ਕੁਮਾਰ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਧਾਨ ਧਰਮਪਾਲ, ਸੈਕਟਰੀ ਚੰਦਰ ਭਾਨ, ਵਿਨੋਦ ਕੁਮਾਰ, ਰਾਮ ਦਾਸ, ਸੁਰਿੰਦਰ ਕੁਮਾਰ, ਰਾਜ ਕੁਮਾਰ, ਪਰਜਾਪਤੀ, ਜਸਵੰਤ ਸਿੰਘ ਗਿੱਲ, ਤਰਸੇਮ ਸਿੰਘ ਗੋਗੀ, ਗੁਰਜਿੰਦਰ ਸਿੰਘ, ਵਰਕਰ ਕਲੱਬ ਕਮੇਟੀ ਮੈਂਬਰ ਅਵਤਾਰ ਸਿੰਘ, ਅਸ਼ਵਨੀ ਕੁਮਾਰ, ਹਰਪ੍ਰੀਤ ਸਿੰਘ, ਦਰਸ਼ਨ ਲਾਲ, ਵਿਕਾਸ ਕੁਮਾਰ, ਮਹਿੰਦਰ ਬਿਸ਼ਨੋਈ, ਅਰਵਿੰਦ ਕੁਮਾਰ ਆਦਿ ਹਾਜ਼ਰ ਸਨ |
ਲਾਇਲਪੁਰ ਖ਼ਾਲਸਾ ਕਾਲਜ 'ਚ ਸਮਾਗਮ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ 'ਚ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਕਾਲਜ ਦੇ ਰੈੱਡ ਰੀਬਨ ਕਲੱਬ, ਐਨ. ਐਸ. ਐਸ. ਵਿਭਾਗ ਤੇ ਮਹਿਲਾ ਵਿਕਾਸ ਸੈੱਲ ਵਲੋਂ ਸਮਾਗਮ ਕਰਵਾਇਆ ਗਿਆ | ਜਿਸ 'ਚ ਉੱਘੀ ਗਾਇਨੀਕੋਲੋਜਿਸਟ ਡਾ. ਸੁਰਜੀਤ ਕੌਰ ਮੁੱਖ ਮਹਿਮਾਨ ਵਜੋਂ ਤੇ ਡਾ. ਮੀਨਾ ਸੇਠੀ, ਰਾਜਿਤਾ ਗੁਪਤਾ ਤੇ ਪ੍ਰੋ. ਨਵਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਦੇ ਆਰੰਭ 'ਚ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਦੇ ਭਾਸ਼ਨ, ਕਵਿਤਾ, ਸੋਲੋ ਡਾਂਸ ਮੁਕਾਬਲੇ ਕਰਵਾਏ ਗਏ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਸੁਰਜੀਤ ਕੌਰ ਨੇ ਔਰਤਾਂ ਦੇ ਸਸ਼ਕਤੀਕਰਨ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਔਰਤਾਂ ਘਰ, ਸਮਾਜ ਤੇ ਦੇਸ਼ ਦੀ ਤਰੱਕੀ 'ਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ | ਉਨ੍ਹਾਂ ਔਰਤਾਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ 'ਤੇ ਜ਼ੋਰ ਦਿੱਤਾ | ਇਸ ਮੌਕੇ ਡਾ. ਮੀਨਾ ਸੇਠੀ, ਪ੍ਰੋ. ਨਵਦੀਪ ਕੌਰ ਤੇ ਰਾਜਿਤਾ ਗੁਪਤਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਔਰਤਾਂ ਨੂੰ ਮੌਕਾ ਮਿਲਿਆ ਹੈ, ਉਨ੍ਹਾਂ ਹਰ ਖੇਤਰ 'ਚ ਸਫ਼ਲਤਾ ਹਾਸਿਲ ਕੀਤੀ ਹੈ ਤੇ ਅੱਜ ਵੀ ਔਰਤਾਂ ਸਿੱਖਿਆ, ਵਿਗਿਆਨ ਖੇਡਾਂ ਤੇ ਹੋਰ ਖੇਤਰਾਂ 'ਚ ਬੁਲੰਦੀਆਂ ਨੂੰ ਛੂਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਨੂੰ ਔਰਤਾਂ ਨੂੰ ਬਣਦਾ ਸਤਿਕਾਰ ਦੇਣ ਦਾ ਪ੍ਰਣ ਲੈਣਾ ਚਾਹੀਦਾ ਹੈ | ਰੈੱਡ ਰੀਬਨ ਕਲੱਬ ਤੇ ਐਨ.ਐਸ. ਐਸ. ਵਿਭਾਗ ਦੇ ਕਨਵੀਨਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਦੇ ਸ਼ਸਕਤੀਕਰਨ ਤੋਂ ਬਿਨ੍ਹਾਂ ਸਮਾਜ ਵਿਚ ਤਰੱਕੀ ਸੰਭਵ ਨਹੀਂ | ਕਾਲਜ ਦੇ ਮਹਿਲਾ ਵਿਕਾਸ ਸੈੱਲ ਦੀ ਕਨਵੀਨਰ ਪ੍ਰੋ. ਦਮਨਜੀਤ ਕੌਰ ਨੇ ਸਮਾਗਮ 'ਚ ਸ਼ਾਮਿਲ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਤੇ ਬਾਅਦ ਵਿਚ ਪਿ੍ੰਸੀਪਲ ਢਿੱਲੋਂ ਤੇ ਕਾਲਜ ਦੇ ਸਟਾਫ਼ ਮੈਂਬਰਾਂ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨਿਤ ਕੀਤਾ | ਸਮਾਗਮ 'ਚ ਮੰਚ ਸੰਚਾਲਨ ਦੇ ਫ਼ਰਜ਼ ਪ੍ਰੋ. ਵਰਿੰਦਰ ਕੌਰ ਨੇ ਨਿਭਾਏ |
ਜੀ. ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ 'ਚ ਜੀ. ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਚ ਇਕ ਸਮਾਗਮ ਕਰਵਾਇਆ, ਜਿਸ ਵਿਚ ਵਿਦਿਆਰਥੀਆਂ ਨੇ ਰਾਜਨੀਤੀ, ਕਲਾ, ਸੰਗੀਤ, ਖੇਡਾਂ, ਵਿਗਿਆਨ ਅਤੇ ਪੁਲਾੜ 'ਚ ਔਰਤਾਂ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਔਰਤ ਦਿਵਸ ਸੰਬੰਧੀ ਸਕੂਲ ਦੀਆਂ ਅਧਿਆਪਕਾਂ ਕੁੱਝ ਵਿਦਿਆਰਥਣਾਂ ਨੇ ਭਾਸ਼ਨ ਤੇ ਕਵਿਤਾਵਾਂ ਪੇਸ਼ ਕੀਤੀਆਂ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਸਕੱਤਰ ਪਰਮਿੰਦਰ ਕੌਰ ਤੇ ਪਿ੍ੰਸੀਪਲ ਡਾ. ਹੀਨਾ ਕੁਮਾਰ ਨੇ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਦੇਸ਼ ਦੇ ਵਿਕਾਸ ਦਾ ਮੁੱਖ ਆਧਾਰ ਹਨ ਤੇ ਉਹ ਪਰਿਵਾਰ, ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸਾਨੂੰ ਔਰਤ ਨੂੰ ਵੱਖ-ਵੱਖ ਖੇਤਰਾਂ ਵਿਚ ਬਰਾਬਰ ਦੇ ਮੌਕੇ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਕੰਮ ਵਾਲੀਆਂ ਥਾਵਾਂ 'ਤੇ ਸੁਰੱਖਿਆ ਪ੍ਰਦਾਨ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਸਮਾਗਮ 'ਚ ਸਕੂਲ ਦੇ ਸਟਾਫ਼ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਥੀਏਟਰ ਵਾਲਾ ਨੇ 'ਹਰ ਵਾਇਸ, ਹਰ ਸਟੇਜ' ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ 'ਸੰਦਲੀ ਪੈੜਾਂ ਦਾ ਰਾਹੀ-ਲੱਕੀ' ਕਾਵਿ ਸੰਗ੍ਰਹਿ ਲਲਿਤ ਲੱਕੀ ਦੀ ਦੂਜੀ ਬਰਸੀ 'ਤੇ ਰਿਲੀਜ਼
Ad Position 24