26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

'ਸੰਦਲੀ ਪੈੜਾਂ ਦਾ ਰਾਹੀ-ਲੱਕੀ' ਕਾਵਿ ਸੰਗ੍ਰਹਿ ਲਲਿਤ ਲੱਕੀ ਦੀ ਦੂਜੀ ਬਰਸੀ 'ਤੇ ਰਿਲੀਜ਼

Ad Position 21
No active advertisement
ਅਜੀਤ ਡੈਸਕ 09-03-2026
ਖਲਵਾੜਾ, 8 ਮਾਰਚ (ਮਨਦੀਪ ਸਿੰਘ ਸੰਧੂ)-ਪਿੰਡ ਖਲਵਾੜਾ ਦੇ ਪੁਰਤਗਾਲ 'ਚ ਦੋ ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਗਏ ਲਲਿਤ ਲੱਕੀ ਦੀ ਦੂਜੀ ਬਰਸੀ ਤੇ ਪਰਿਵਾਰ ਵਲੋਂ ਯਾਦਾਂ ਦਾ ਕਾਵਿ ਸੰਗ੍ਰਹਿ 'ਸੰਦਲੀ ਪੈੜਾਂ ਦਾ ਰਾਹੀ-ਲੱਕੀ' ਰਿਲੀਜ਼ ਕਰਨ ਲਈ ਧਾਰਮਿਕ ਪ੍ਰੋਗਰਾਮ ਕਰਵਾਇਆ | ਇਸ ਮੌਕੇ ਮਾਸਟਰ ਗਿਆਨ ਚੰਦ ਨਈਅਰ ਤੇ ਸ੍ਰੀ ਅਮਰ ਕੁਮਾਰ ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਸ੍ਰੀ ਰੂਪ ਲਾਲ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ੍ਰੀ ਮੇਲਾ ਸਿੰਘ ਤੇ ਮਾਸਟਰ ਰਾਮ ਲੁਭਾਇਆ ਨੇ ਲਲਿਤ ਲੱਕੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਅਤੇ ਮਾਸਟਰ ਗਿਆਨ ਚੰਦ ਨਈਅਰ ਨੇ ਆਏ ਹੋਏ ਸਭਨਾਂ ਦਾ ਧੰਨਵਾਦ ਕੀਤਾ | ਅਖੀਰ 'ਚ ਆਏ ਹੋਏ ਸਾਰਿਆਂ ਦੀ ਹਾਜ਼ਰੀ ਵਿਚ ਕਿਤਾਬ ਰਿਲੀਜ਼ ਕਰਕੇ ਸਭਨਾਂ ਨੂੰ ਇਕ ਇਕ ਕਿਤਾਬ ਭੇਟ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਹਰਮੇਸ਼ ਲਾਲ ਘੇੜਾ, ਸਰਪੰਚ ਸੁਰਿੰਦਰ ਸਿੰਘ, ਸਰਪੰਚ ਆਗਿਆਪਾਲ ਸਿੰਘ, ਪ੍ਰਧਾਨ ਮਲਕੀਤ ਬੱਧਣ ਸਮੇਤ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ ਦੇ ਆਗੂ, ਅਧਿਆਪਕ ਯੂਨੀਅਨਾਂ ਦੇ ਆਗੂ, ਪੰਜਾਬ ਪੁਲਿਸ ਦੇ ਸਾਥੀ, ਗ੍ਰਾਮ ਪੰਚਾਇਤ ਦੇ ਮੈਂਬਰ ਤੇ ਪਰਿਵਾਰਕ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਵੱਖ-ਵੱਖ ਸੰਸਥਾਵਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪੀਰ ਬਾਬਾ ਸਿਹਰਿਆਂ ਵਾਲਾ ਦਾ ਮੇਲਾ 12 ਨੂੰ
Ad Position 24