25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੀਰ ਬਾਬਾ ਸਿਹਰਿਆਂ ਵਾਲਾ ਦਾ ਮੇਲਾ 12 ਨੂੰ

Ad Position 21
No active advertisement
ਅਜੀਤ ਡੈਸਕ 09-03-2026
ਸੁਲਤਾਨਪੁਰ ਲੋਧੀ, 8 ਮਾਰਚ (ਨਰੇਸ਼ ਹੈਪੀ)-ਪੀਰ ਬਾਬਾ ਸਿਹਰਿਆਂ ਵਾਲਾ ਦਾ ਸਾਲਾਨਾ ਮੇਲਾ 12 ਮਾਰਚ ਨੂੰ ਕੋਮਲ ਕੰਡਾ ਦੇਵਾ ਦੀ ਅਗਵਾਈ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਪ੍ਰਦੀਪ ਕੁਮਾਰ ਕੰਡਾ ਨੇ ਦੱਸਿਆ ਕਿ 11 ਮਾਰਚ ਨੂੰ ਸ਼ਾਮ 7 ਵਜੇ ਮਹਿੰਦੀ ਦੀ ਰਸਮ ਹੋਵੇਗੀ | 12 ਮਾਰਚ ਨੂੰ ਸਵੇਰੇ 11 ਵਜੇ ਦਰਬਾਰ 'ਤੇ ਝੰਡਾ ਤੇ ਚਾਦਰ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ | ਉਪਰੰਤ 12 ਵਜੇ ਅਤੁੱਟ ਲੰਗਰ ਤੇ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਜਾਣਗੇ | ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮੌਕੇ ਪਹੁੰਚ ਕੇ ਆਪਣੀ ਹਾਜ਼ਰੀ ਭਰਨ | ਇਸ ਮੌਕੇ ਦੇਵਾ ਕੋਮਲ ਕੰਡਾ ਤੇ ਮੁੱਖ ਸੇਵਾਦਾਰ ਪ੍ਰਦੀਪ ਕੁਮਾਰ ਕੰਢਾ ਤੋਂ ਇਲਾਵਾ ਮੋਨੂੰ ਭੰਡਾਰੀ, ਵਿਜੇ ਕੁਮਾਰ ਠਾਕਰ, ਰਮਨਦੀਪ ਕੰਢਾ, ਮੋਨੂੰ ਧੀਰ, ਗੁਰਮੀਤ ਸਿੰਘ ਜਰਮਨ, ਦੀਪਕ ਕੁਮਾਰ, ਸੰਜੀਵ ਕੁਮਾਰ ਨਰੂਲਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਸੰਦਲੀ ਪੈੜਾਂ ਦਾ ਰਾਹੀ-ਲੱਕੀ' ਕਾਵਿ ਸੰਗ੍ਰਹਿ ਲਲਿਤ ਲੱਕੀ ਦੀ ਦੂਜੀ ਬਰਸੀ 'ਤੇ ਰਿਲੀਜ਼ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਇਕ ਵਿਸ਼ੇਸ਼ ਸਿਹਤ ਜਾਂਚ ਕੈਂਪ ਦਾ ਆਯੋਜਨ
Ad Position 24