27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਹਿਮ ਜਯੋਤੀ ਕਲਿਆਣ ਸਮਿਤੀ ਦਾ 32ਵਾਂ ਸਾਲਾਨਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 09-04-2026
ਕਪੂਰਥਲਾ, 8 ਅਪ੍ਰੈਲ (ਵਿ.ਪ੍ਰ.)-ਹਿਮ ਜਯੋਤੀ ਕਲਿਆਣ ਸਮਿਤੀ ਵਲੋਂ 32ਵਾਂ ਸਾਲਾਨਾ ਸਮਾਗਮ ਹਿਮੋਤਸਵ 2026 ਆਰ.ਸੀ.ਐਫ. ਦੇ ਵਾਰਿਸ ਸ਼ਾਹ ਹਾਲ 'ਚ ਕਰਵਾਇਆ ਗਿਆ | ਜਿਸ ਵਿਚ ਹਲਕਾ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਦੇ ਵਿਧਾਇਕ ਸੁਦਰਸ਼ਨ ਸਿੰਘ ਬੱਬਲੂ, ਸਦਾਸ਼ਿਵ ਮੰਦਰ ਦੂਸਰ ਮਹਾਂਦੇਵ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਪ੍ਰਵੀਨ ਸ਼ਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਕਸ਼ਯਪ ਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਸਰਵਜੀਤ ਸਿੰਘ ਤੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਸ਼ੈੱਲ ਡਵੀਜ਼ਨ ਦੇ ਕਾਰਜਕਾਰੀ ਪ੍ਰਧਾਨ ਗੁਰਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੇ ਆਰੰਭ ਵਿਚ ਹਿਮ ਜਯੋਤੀ ਕਲਿਆਣ ਸਮਿਤੀ ਦੇ ਮੁੱਖ ਸਰਪ੍ਰਸਤ ਯੋਗੇਸ਼ ਕੁਮਾਰ ਨੇਗੀ ਨੇ ਸਮਾਗਮ ਵਿਚ ਸ਼ਾਮਿਲ ਹੋਈਆਂ ਸਮੂਹ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਤੇ ਬਾਅਦ ਵਿਚ ਰਾਜ ਜੈਰੀ ਵਲੋਂ ਹਿਮਾਚਲੀ ਲੋਕ ਗੀਤ ਪੇਸ਼ ਕੀਤਾ ਗਿਆ | ਇਸੇ ਦੌਰਾਨ ਹੀ ਵਿਸ਼ਵ ਪ੍ਰਸਿੱਧ ਪਹਾੜੀ ਧਾਮ ਵੀ ਕਰਵਾਇਆ ਗਿਆ, ਜਿਸ ਵਿਚ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਦੇ ਪੰਡਿਤ ਵਿਕਰਮ ਸ਼ਰਮਾ ਆਪਣੀ ਟੀਮ ਸਮੇਤ ਸ਼ਾਮਿਲ ਹੋਏ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫਰਜ਼ ਕੁਮਾਰੀ ਪਿ੍ਆ ਨੇ ਬਾਖੂਬੀ ਨਾਲ ਨਿਭਾਏ | ਇਸ ਮੌਕੇ ਸਮਿਤੀ ਵਲੋਂ ਕਰਵਾਈਆਂ ਗਈਆਂ ਖੇਡਾਂ ਵਿਚ ਜੇਤੂ ਤੇ ਉਪ ਜੇਤੂ ਖਿਡਾਰੀਆਂ ਨੂੰ ਵਿਧਾਇਕ ਸੁਦਰਸ਼ਨ ਸਿੰਘ ਬਬਲੂ, ਸਮਿਤੀ ਦੇ ਪ੍ਰਧਾਨ ਭਵਨੇਸ਼ ਡੋਗਰਾ ਤੇ ਯੋਗੇਸ਼ ਕੁਮਾਰ ਨੇਗੀ ਨੇ ਇਨਾਮ ਤਕਸੀਮ ਕਰਨ ਤੋਂ ਬਾਅਦ ਸਮਾਗਮ ਵਿਚ ਸ਼ਾਮਿਲ ਪ੍ਰਮੁੱਖ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਭਵਨੇਸ਼ ਡੋਗਰਾ ਨੇ ਸਮਾਗਮ ਵਿਚ ਸ਼ਾਮਿਲ ਹੋਈਆਂ ਸ਼ਖਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਪਿੰਡ ਵਾਟਾਂਵਾਲੀ ਕਲਾਂ 'ਚ ਦੋਆਬਾ ਕਿਸਾਨ ਕਮੇਟੀ ਦੀ ਅਹਿਮ ਬੈਠਕ ਹੋਈ <br/>
Ad Position 24