06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ-ਨਿਰਮਲ ਸਿੰਘ ਰੰਧਾਵਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਕਪੂਰਥਲਾ, 13 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਜ਼ਿਲ੍ਹਾ ਪ੍ਰੀਸ਼ਦ/ ਪੰਚਾਇਤ ਸੰਮਤੀ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੀ ਮੀਟਿੰਗ ਬੀ. ਡੀ. ਪੀ. ਓ. ਦੇ ਦਫ਼ਤਰ 'ਚ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਮਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਡਿਪਟੀ ਡਾਇਰੈਕਟਰ ਪੈਨਸ਼ਨ ਸ਼ਾਖਾ ਵਲੋਂ ਯੂਨੀਅਨ ਦੇ ਸੂਬਾਈ ਨੁਮਾਇੰਦਿਆਂ ਨੂੰ ਪੈਨਸ਼ਨ ਰੈਗੂਲਰ ਖ਼ਜ਼ਾਨੇ 'ਚੋਂ ਦੇਣ ਸੰਬੰਧੀ ਤੇ ਛੇਵੇਂ ਵਿੱਤ ਕਮਿਸ਼ਨ ਦਾ ਏਰੀਅਰ ਬਾਰੇ ਦਿੱਤੀ ਗਈ ਜਾਣਕਾਰੀ ਪੈਨਸ਼ਨਰਾਂ ਨਾਲ ਸਾਂਝੀ ਕੀਤੀ ਗਈ ਤੇ ਇਹ ਵੀ ਕਿਹਾ ਕਿ ਸਰਕਾਰ ਵਲੋਂ ਇਕ ਮਹੀਨੇ ਦੇ ਅੰਦਰ-ਅੰਦਰ ਸਾਰੇ ਪੈਨਸ਼ਨਰ ਸਾਥੀਆਂ ਦੇ ਬਕਾਏ ਤੇ ਬੁਢਾਪੇ ਦੇ ਬਣਦੇ ਲਾਭ ਉਨ੍ਹਾਂ ਨੂੰ ਦਿੱਤੇ ਜਾਣਗੇ | ਮੀਟਿੰਗ 'ਚ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਮਲ ਸਿੰਘ ਰੰਧਾਵਾ ਨੇ ਪੈਨਸ਼ਨਰ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਲਟਕਦੀਆਂ ਮੰਗਾ ਬਿਨਾਂ ਕਿਸੇ ਪੱਖਪਾਤ ਦੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ | ਮੀਟਿੰਗ 'ਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਪੈਨਸ਼ਨਰ ਸਾਥੀਆਂ ਨੂੰ ਸੂਬਾਈ ਪ੍ਰਧਾਨ ਨਿਰਮਲ ਸਿੰਘ ਰੰਧਾਵਾ ਦੀ ਅਗਵਾਈ ਵਿਚ ਕੰਮ ਕਰਨ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਰੂਪ ਲਾਲ ਪੀ. ਓ. ਵਲੋਂ ਮੀਟਿੰਗ 'ਚ ਹਾਜ਼ਰ ਹੋਏ ਪੈਨਸ਼ਨਰ ਦਾ ਧੰਨਵਾਦ ਕੀਤਾ | ਮੀਟਿੰਗ 'ਚ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ, ਜਨਰਲ ਸਕੱਤਰ ਓਮ ਪ੍ਰਕਾਸ਼, ਸਰਦਾਰਾ ਰਾਮ ਜਲੰਧਰ, ਸੁਖਪਾਲ ਸਿੰਘ ਸੁਪਰਡੈਂਟ ਅੰਮਿ੍ਤਸਰ, ਨਰਿੰਦਰ ਸਿੰਘ, ਕੁਲਦੀਪ ਸਿੰਘ ਰਈਆ, ਮਹਿੰਦਰ ਸਿੰਘ ਪੱਡਾ, ਬਲਜਿੰਦਰ ਸਿੰਘ, ਮਹਿੰਦਰ ਸਿੰਘ, ਤਰਸੇਮ ਸਿੰਘ (ਸਾਰੇ ਪੀ. ਓ.), ਗੁਰਮੇਲ ਸਿੰਘ ਤਰਨਤਾਰਨ, ਬੂਟਾ ਰਾਮ ਤਰਨਤਾਰਨ, ਅਮਰ ਸਿੰਘ ਸੁਪਰਡੈਂਟ ਅੰਮਿ੍ਤਸਰ, ਦਿਆਲ ਸਿੰਘ ਭਿੱਖੀਵਿੰਡ ਆਦਿ ਪੈਨਸ਼ਨਰ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪ੍ਰੇਮ ਕਰਮ ਸਰ ਪਬਲਿਕ ਸਕੂਲ ਨਡਾਲਾ ਵਿਖੇ ਅਰਦਾਸ ਦਿਵਸ ਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਲੱਖਣ ਕੇ ਪੱਡਾ ਅਨਾਜ ਮੰਡੀ 'ਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ <br/>
Ad Position 24