06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਲੱਖਣ ਕੇ ਪੱਡਾ ਅਨਾਜ ਮੰਡੀ 'ਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਨਡਾਲਾ, 13 ਅਪ੍ਰੈਲ (ਰਘਬਿੰਦਰ ਸਿੰਘ)-ਲੱਖਣ ਕੇ ਪੱਡੇ ਅਨਾਜ ਮੰਡੀ 'ਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ ਹਨ | ਇਸ ਸੰਬੰਧੀ ਆੜ੍ਹਤੀ ਸੋਹਣ ਸਿੰਘ ਪੱਡਾ, ਅਮਰੀਕ ਸਿੰਘ ਬਰਾੜ, ਕੁਲਦੀਪ ਸਿੰਘ ਬਿੱਟੂ, ਰਾਜਵੀਰ ਸਿੰਘ ਬਾਮੂਵਾਲ, ਕਰਨੈਲ ਸਿੰਘ ਸਾਬਕਾ ਸਰਪੰਚ, ਹੈਪੀ ਆੜ੍ਹਤੀ, ਮੰਗਲ ਸਿੰਘ ਸ਼ਾਹ, ਸਤਪਾਲ ਸਿੰਘ ਭੁੱਲਰ ਤੇ ਹੋਰਾਂ ਨੇ ਆਖਿਆ ਕਿ ਮੰਡੀ ਵਿਚ ਕਣਕ ਦੇ ਅੰਬਾਰ ਲੱਗੇ ਹੋਏ ਹਨ, ਮੰਡੀ ਵਿਚ ਤਕਰੀਬਨ 10-15 ਹਜ਼ਾਰ ਬੋਰੀ ਕਣਕ ਦੀ ਆ ਚੁੱਕੀ ਹੈ ਪਰ ਨਾ ਹੀ ਮੰਡੀ ਵਿਚ ਬਾਰਦਾਨਾ ਆਇਆ ਹੈ ਤੇ ਨਾ ਹੀ ਇੰਸਪੈਕਟਰ ਆਇਆ ਹੈ, ਇਸ ਤੋਂ ਇਲਾਵਾ ਨਾ ਬਿਜਲੀ ਤੇ ਪਾਣੀ ਦਾ ਪ੍ਰਬੰਧ ਹੈ | ਇਸ ਸੰਬੰਧੀ ਉਨ੍ਹਾਂ ਸਰਕਾਰ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮੰਡੀ 'ਚ ਤੁਰੰਤ ਯੋਗ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ-ਨਿ... ਅਗਲੀ ਖ਼ਬਰ ਐਫ. ਸੀ. ਆਈ. ਦੇ ਸਟੋਰ ਖਾਲੀ ਕਰਵਾਉਣ ਲਈ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ-ਜਸਬੀਰ ਸਿੰਘ ਲਿੱਟਾਂ, ਨਾਨਕਪੁਰ...
Ad Position 24