07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਫੂਡ ਸੇਫ਼ਟੀ ਟੀਮ ਨੇ ਚਿਕਨ ਦੀ ਗ੍ਰੇਵੀ ਦੇ ਸੈਂਪਲ ਭਰੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਕਪੂਰਥਲਾ, 13 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਫੂਡ ਸੇਫ਼ਟੀ ਵਿੰਗ ਕਪੂਰਥਲਾ ਵਲੋਂ ਸਹਾਇਕ ਫੂਡ ਕਮਿਸ਼ਨ ਡਾਕਟਰ ਹਰਜੋਤ ਪਾਲ ਸਿੰਘ ਤੇ ਐਫ. ਐਸ. ਓ. ਮਹਿਕ ਸੈਣੀ ਦੀ ਅਗਵਾਈ 'ਚ ਅੱਜ ਅੰਮਿ੍ਤਸਰ ਰੋਡ ਕਪੂਰਥਲਾ 'ਤੋਂ ਇਕ ਚਿਕਨ ਦੀ ਦੁਕਾਨ ਦੇ ਅਹਾਤੇ ਦਾ ਨਿਰੀਖਣ ਕੀਤਾ ਤੇ ਚਿਕਨ ਦੀ ਗ੍ਰੇਵੀ ਦੇ ਸੈਂਪਲ ਭਰੇ | ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਸੈਂਪਲ ਨੂੰ ਵਿਸ਼ਲੇਸ਼ਣ ਲਈ ਫੂਡ ਐਂਡ ਡਰੱਗ ਸਟ੍ਰੇਟ ਲੈਬ ਖਰੜ ਭੇਜਿਆ ਜਾਵੇਗਾ, ਜਿਸ ਦੀ ਰਿਪੋਰਟ 15 ਦਿਨਾਂ ਬਾਅਦ ਇਸ ਦਫ਼ਤਰ 'ਚ ਪ੍ਰਾਪਤ ਹੋਵੇਗੀ | ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸਹਾਇਕ ਫੂਡ ਸੇਫ਼ਟੀ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਤੇ ਐਫ. ਐਸ. ਓ. ਮਹਿਕ ਸੈਣੀ ਨੇ ਫੂਡ ਬਿਜ਼ਨਸ ਆਪਰੇਟਰ ਨੂੰ ਭੋਜਨ ਤਿਆਰ ਕਰਨ ਦੌਰਾਨ ਮਾਸਕ ਅਤੇ ਦਸਤਾਨੇ ਪਹਿਨਣ ਅਤੇ ਸਫ਼ਾਈ ਬਣਾਈ ਰੱਖਣ ਬਾਰੇ ਵੀ ਜਾਗਰੂਕ ਕੀਤਾ |

Ad Position 22
No active advertisement
ਪਿਛਲੀ ਖ਼ਬਰ ਯੰਗ ਪੈਟਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਅਲਪਾਈਨ ਪਬਲਿਕ ਹਾਈ ਸਕੂਲ ਭਟਨੂਰਾ ਕਲਾਂ ਦਾ ਅੱਠਵੀਂ ਦਾ ਨਤੀਜਾ 100% ਰਿਹਾ <br/>
Ad Position 24