08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਮਨਾਇਆ ਵਿਸਾਖੀ ਦਿਹਾੜਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਬੇਗੋਵਾਲ, 13 ਅਪ੍ਰੈਲ (ਸੁਖਜਿੰਦਰ ਸਿੰਘ)-ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਚੇਅਰਮੈਨ ਡਾ. ਸਤਵੰਤ ਸਿੰਘ ਤੇ ਹਰਦੀਪ ਕੌਰ ਦੀ ਅਗਵਾਈ ਹੇਠ ਵਿਸਾਖੀ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸਕੂਲ 'ਚ ਰੰਗਾਰੰਗ ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵਲੋਂ ਲੋਕ ਨਾਚ ਭੰਗੜੇ ਤੇ ਗਿੱਧੇ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ | ਉਪਰੰਤ ਸਕੂਲੀ ਬੱਚਿਆਂ ਵਲੋਂ ਥਾਂ-ਥਾਂ ਜਲੇਬੀਆਂ, ਪਕੌੜਿਆਂ ਤੇ ਹੋਰ ਸੱਭਿਆਚਾਰ ਨਾਲ ਜੁੜੀਆਂ ਵਸਤਾਂ ਦੇ ਸਟਾਲ ਲਗਾਏ | ਸਕੂਲ 'ਚ ਇਹ ਸਭਿਆਚਾਰਕ ਪ੍ਰੋਗਰਾਮ ਨੇ ਪੂਰਨ ਤੌਰ 'ਤੇ ਵਿਸਾਖੀ ਮੇਲੇ ਦਾ ਰੂਪ ਧਾਰਿਆ | ਇਸ ਸਕੂਲ 'ਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਦਿ੍ਸ਼ ਵੇਖਣ ਨੂੰ ਮਿਲਿਆ, ਜਿਸ ਵਿਚ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਰੱਖਣ ਲਈ ਇਹ ਇਕ ਵੱਖਰਾ ਤੇ ਸ਼ਲਾਘਾਯੋਗ ਉਪਰਾਲਾ ਸੀ | ਇਸ ਮੌਕੇ ਚੇਅਰਮੈਨ ਡਾ. ਸਤਵੰਤ ਸਿੰਘ ਨੇ ਜਿਥੇ ਸਕੂਲ ਦੇ ਬੱਚਿਆਂ ਤੇ ਸਟਾਫ਼ ਨੂੰ ਵਿਸਾਖੀ ਦੀ ਵਧਾਈ ਦਿੱਤੀ ਉੱਥੇ ਹੀ ਬੱਚਿਆਂ ਨੂੰ ਵਿਸਾਖੀ ਦਿਹਾੜਾ ਪ੍ਰਤੀ ਚਾਨਣਾ ਪਾਇਆ ਗਿਆ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਪੰਜਾਬ ਦਾ ਇਹ ਵਿਰਸਾ ਬਹੁਤ ਹੀ ਪੁਰਾਣਾ ਤੇ ਅਮੀਰ ਵਿਰਸਾ ਹੈ ਜਿਸ ਨੂੰ ਸਾਂਭ ਕੇ ਰੱਖਣਾ ਉਨ੍ਹਾਂ ਦਾ ਫ਼ਰਜ਼ ਬਣਦਾ ਹੈ | ਇਸ ਮੌਕੇ ਵਾਈਸ ਚੇਅਰਮੈਨ ਗੁਰਪ੍ਰਤਾਪ ਸਿੰਘ ਨੇ ਵੀ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਖੀਰ ਸਕੂਲ ਦਾ ਇਹ ਵਿਸਾਖੀ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਯੁਕਤੀ ਡੋਗਰਾ, ਐਮ. ਡੀ. ਨਵਜੋਤ ਸਿੰਘ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਦੇ ਵਿਹੜੇ 'ਚ ਲੱਗੀਆਂ ਵਿਸਾਖੀ ਦੀਆਂ ਰੌਣਕਾਂ <br/> ਅਗਲੀ ਖ਼ਬਰ ਅੱਜ ਪੈਣਗੇ ਗੁਰਦੁਆਰਾ ਸੁਖ ਸਾਗਰ ਵਿਖੇ ਚੱਲ ਰਹੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ, ਹੋਣਗੇ ਵਿਸਾਖੀ ਸੰਬੰਧੀ ਸਮਾਗਮ <...
Ad Position 24