05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਅਧਿਆਪਕ-ਮਾਪੇ ਮਿਲਣੀ <br/>

Ad Position 21
No active advertisement
ਅਜੀਤ ਡੈਸਕ 20-04-2026
ਬੇਗੋਵਾਲ, 19 ਅਪ੍ਰੈਲ (ਸੁਖਜਿੰਦਰ ਸਿੰਘ)-ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਸਕੂਲ ਦੇ ਐਮ. ਡੀ. ਡਾ. ਰਜਨੀਤ ਕੌਰ ਦੀ ਅਗਵਾਈ ਹੇਠ ਅਧਿਆਪਕ ਮਾਪੇ ਮਿਲਣੀ ਕਰਵਾਈ ਗਈ | ਜਿਸ 'ਚ ਸਕੂਲ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਆਪਣੇ-ਆਪਣੇ ਵਿਭਾਗ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ | ਇਸ ਦੌਰਾਨ ਮਾਪਿਆਂ ਨੂੰ ਦੱਸਿਆ ਗਿਆ ਕਿ ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ ਦੇ ਸਾਰੇ ਕਲਾਸ ਰੂਮ ਜਿਵੇਂ ਪ੍ਰੀ-ਨਰਸਰੀ ਤੋਂ ਲੈ ਕੇ 10ਵੀਂ ਤੱਕ ਸਭ ਕਲਾਸਾਂ ਨੂੰ ਸਮਾਰਟ ਕਲਾਸ ਰੂਮ ਵਿਚ ਤਬਦੀਲ ਕੀਤਾ ਗਿਆ ਹੈ, ਜਿਸ 'ਚ ਸਕੂਲ ਦੀਆਂ ਸਾਰੀਆਂ ਲੈਬ ਜਿਵੇਂ ਕਿ ਸਾਇੰਸ ਲੈਬ, ਮਿਊਜ਼ਿਕ ਲੈਬ, ਐਕਟੀਵਿਟੀ ਲੈਬ, ਲੈਂਗੂਏਜ ਲੈਬ, ਸਪੋਰਟ ਰੂਮ, ਕੰਪਿਊਟਰ ਲੈਬ, ਆਰਟ ਰੂਮ ਵੀ ਸਮਾਰਟ ਰੂਮ ਬਣਾ ਦਿੱਤੇ ਗਏ | ਇਸ ਦੌਰਾਨ ਪ੍ਰੋਗਰਾਮ 'ਚ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਦੌਰਾਨ ਸਕੂਲ ਦੇ ਪਿ੍ੰਸੀਪਲ ਵਿਪੁਲ ਮਲਹੋਤਰਾ ਨੇ ਵੀ ਬਹੁਤ ਹੀ ਵਧੀਆ ਢੰਗ ਨਾਲ ਸਕੂਲ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮਾਪਿਆਂ ਨੂੰ ਦੱਸਿਆ ਕਿ ਸਾਡੇ ਸਕੂਲ 'ਚ ਹਰ ਇਕ ਵਿਦਿਆਰਥੀਆਂ ਨੂੰ ਪੜ੍ਹਾਈ 'ਚ ਕੋਈ ਵੀ ਮੁਸ਼ਕਿਲ ਨਹੀਂ ਆ ਸਕਦੀ ਕਿਉਂਕਿ ਇਸ ਸਾਡੇ ਸਕੂਲ 'ਚ ਬਹੁਤ ਹੀ ਵਧੀਆ ਐਜੂਕੇਟਡ ਅਤੇ ਤਜਰਬੇਕਾਰ ਵਾਲੇ ਅਧਿਆਪਕ ਨੇ ਜੋ ਕਿ ਹਰ ਕਦਮ ਤੇ ਵਿਦਿਆਰਥੀਆਂ ਦੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਨਾਲ ਸਹਿਯੋਗ ਵੀ ਕਰਦੇ ਹਨ ਤਾਂ ਕਿ ਕਿਸੇ ਵੀ ਵਿਦਿਆਰਥੀ ਨੂੰ ਪੜ੍ਹਾਈ 'ਚ ਕੋਈ ਵੀ ਮੁਸ਼ਕਿਲ ਨਾ ਆਵੇ | ਇਸ ਦੌਰਾਨ ਵਿਪੁਲ ਮਲਹੋਤਰਾ ਨੇ ਸਾਰੇ ਮਾਪਿਆਂ ਨੂੰ ਸਕੂਲ ਦਾ ਵਿਜ਼ਟ ਕਰਵਾਇਆ ਤੇ ਸਾਰੇ ਹੀ ਕਲਾਸ ਰੂਮ, ਲੈਬਸ ਅਤੇ ਬੈਕਗਰਾਉਂਡ ਦੇ ਵਿਚ ਜਾ ਕੇ ਜੋ ਬੱਚਿਆਂ ਦੇ ਲਈ ਨਵੇਂ ਭੰਗੂੜੇ ਲੱਗੇ ਹਨ ਉਨ੍ਹਾਂ ਨੂੰ ਵੀ ਦਿਖਾਇਆ | ਅੰਤ 'ਚ ਸਾਰੇ ਮਾਪਿਆਂ ਦਾ ਪਿ੍ੰਸੀਪਲ ਤੇ ਸਟਾਫ਼ ਨੇ ਸਕੂਲ ਵਿਚ ਆਉਣ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਆਰ. ਸੀ. ਐਫ. ਕਰਮਚਾਰੀ ਸੰਘ ਵਲੋਂ ਜਨਰਲ ਮੈਨੇਜਰ ਨਾਲ ਮੁਲਾਕਾਤ <br/> ਅਗਲੀ ਖ਼ਬਰ ਕਿਸਾਨ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ-ਮੋਹਨ ਸਿੰਘ ਡਾਲਾ
Ad Position 24