05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਆਰ. ਸੀ. ਐਫ. ਕਰਮਚਾਰੀ ਸੰਘ ਵਲੋਂ ਜਨਰਲ ਮੈਨੇਜਰ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 20-04-2026
ਹੁਸੈਨਪੁਰ, 19 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਭਾਰਤੀ ਰੇਲ ਮਜ਼ਦੂਰ ਸੰਘ ਦੀ ਇਕਾਈ ਆਰ. ਸੀ. ਐਫ. ਕਰਮਚਾਰੀ ਸੰਘ (ਰਜਿ) ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਨਿਰੰਜਨ ਕੁਮਾਰ ਸਿੰਘ ਭਾਰਤੀ ਮਜ਼ਦੂਰ ਸੰਘ ਕੋਆਰਡੀਨੇਟਰ ਦੀ ਅਗਵਾਈ 'ਚ ਨਵ ਨਿਯੁਕਤ ਆਰ. ਸੀ. ਐਫ. ਕਰਮਚਾਰੀ ਸੰਘ ਕਪੂਰਥਲਾ ਦੇ ਅਹੁਦੇਦਾਰ, ਜਿਨ੍ਹਾਂ 'ਚ ਜਸਵਿੰਦਰ ਸਿੰਘ ਜਰਨਲ ਸੈਕਟਰੀ, ਰਾਕੇਸ਼ ਕੁਮਾਰ ਬਾਗੜੀ ਪ੍ਰਧਾਨ, ਤਜਿੰਦਰ ਸਿੰਘ ਵਰਕਿੰਗ ਪ੍ਰਧਾਨ, ਹਿਮਾਂਸ਼ੂ ਦੱਤਾ ਆਰਗਨਾਈਜ਼ੇਸ਼ਨ ਸੈਕਟਰੀ, ਹੰਸਾ ਸਿੰਘ ਕੈਸ਼ੀਅਰ, ਨਵਦੀਪ ਕੁਮਾਰ ਸਹਾਇਕ ਕੈਸ਼ੀਅਰ, ਸਤਨਾਮ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜੇਸ਼ ਕੁਮਾਰ ਗਹਿਲੋਤ ਪੈੱ੍ਰਸ ਸਕੱਤਰ, ਰਾਮੇਸ਼ ਕੁਮਾਰ ਸਹਾਇਕ ਸਕੱਤਰ, ਬਲਬੀਰ ਸਿੰਘ ਰਾਠੋਰ ਆਡੀਟਰ ਤੇ ਮੈਂਬਰਾਂ ਨੇ ਰੇਲ ਕੋਚ ਫ਼ੈਕਟਰੀ ਦੇ ਜਨਰਲ ਮੈਨੇਜਰ ਨਾਲ ਮੁਲਾਕਾਤ ਦੌਰਾਨ ਜਿਥੇ ਉਨ੍ਹਾਂ ਦਾ ਸੰਘ ਵਲੋਂ ਗੁਲਦਸਤਾ ਦੇ ਕੇ ਸਨਮਾਨ ਕੀਤਾ ਉੱਥੇ ਆਰ. ਸੀ. ਐਫ. ਦੇ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ | ਇਸ ਦੌਰਾਨ ਜਨਰਲ ਮੈਨੇਜਰ ਆਰ. ਸੀ. ਐਫ. ਨੇ ਸੰਘ ਦੇ ਆਗੂਆਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਰੇਲ ਕੋਚ ਫ਼ੈਕਟਰੀ ਦੇ ਕਰਮਚਾਰੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ, ਕਿਉਂਕਿ ਕਰਮਚਾਰੀ ਆਰ. ਸੀ. ਐਫ. ਪਰਿਵਾਰ ਦੇ ਮੈਂਬਰ ਹਨ | ਇਸ ਮੌਕੇ ਮੁਕੇਸ਼ ਕੁਮਾਰ ਪਾਲ, ਰਾਮਕਰਨ ਪਾਲ, ਅਨਿਲ ਕੁਮਾਰ ਸ਼ਰਮਾ, ਦੀਨ ਬੰਦੂ, ਜਸਵਿੰਦਰ ਸਿੰਘ ਢੁੱਡੀਆਂ ਵਾਲ, ਬਾਬਾ ਅਵਤਾਰ ਸਿੰਘ, ਗੁਰਦਿਆਲ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਣਾ ਗੁਰਜੀਤ ਸਿੰਘ ਦੀ ਦੇਖ ਰੇਖ ਹੇਠ ਵਾਰਡ 6 'ਚ ਵੱਖ-ਵੱਖ ਕਾਰਜ ਕਰਵਾਏ-ਜੋਤੀ ਧੀਰ <br/> ਅਗਲੀ ਖ਼ਬਰ ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਅਧਿਆਪਕ-ਮਾਪੇ ਮਿਲਣੀ <br/>
Ad Position 24