06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਰਾਣਾ ਗੁਰਜੀਤ ਸਿੰਘ ਦੀ ਦੇਖ ਰੇਖ ਹੇਠ ਵਾਰਡ 6 'ਚ ਵੱਖ-ਵੱਖ ਕਾਰਜ ਕਰਵਾਏ-ਜੋਤੀ ਧੀਰ <br/>

Ad Position 21
No active advertisement
ਅਜੀਤ ਡੈਸਕ 20-04-2026
ਕਪੂਰਥਲਾ, 19 ਅਪ੍ਰੈਲ (ਵਿ.ਪ੍ਰ.)-ਵਾਰਡ ਨੰਬਰ 6 ਦੀ ਕਾਂਗਰਸ ਨਾਲ ਸਬੰਧਿਤ ਨਗਰ ਕੌਂਸਲਰ ਜੋਤੀ ਧੀਰ ਵਲੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਵਾਰਡ ਨੰਬਰ 6 ਦੀ ਡਬਲ ਰੋਡ, ਤਿ੍ਕੋਣਾ ਪਾਰਕ ਦੀ ਸਫ਼ਾਈ ਤੋਂ ਇਲਾਵਾ ਵਾਰਡ 'ਚ ਵੱਖ-ਵੱਖ ਥਾਵਾਂ ਤੋਂ ਕੂੜਾ ਚੁੱਕਣ, ਸੀਵਰੇਜ ਦੀ ਸਫ਼ਾਈ, ਲਾਈਟਾਂ ਦੀ ਮੁਰੰਮਤ ਸਮੇਤ ਹੋਰ ਬਹੁਤ ਸਾਰੇ ਕਾਰਜ ਕਰਵਾਏ ਜਾ ਚੁੱਕੇ ਹਨ | ਜੋਤੀ ਧੀਰ ਨੇ ਦੱਸਿਆ ਕਿ ਮਾਡਲ ਟਾਊਨ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਸੰਬੰਧੀ ਟੈਂਡਰ ਤੋਂ ਬਾਅਦ ਵਰਕ ਆਰਡਰ ਵੀ ਜਾਰੀ ਹੋ ਚੁੱਕੇ ਹਨ ਤੇ ਸੜਕਾਂ ਬਣਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਚੁੱਕੀ ਹੈ, ਪਰ ਅੰਮਿ੍ਤ 2 ਸਕੀਮ ਤਹਿਤ ਮਾਡਲ ਤੇ ਵਾਰਡ ਵਿਚ ਪੈਂਦੇ ਹੋਰ ਖੇਤਰਾਂ 'ਚ ਪਾਣੀ ਦੀਆਂ ਨਵੀਆਂ ਪਾਈਪਾਂ ਬਦਲਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਵਾਰਡ ਵਿਚਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਤੇ ਕੋਈ ਕਾਰਜ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਕਾਲਜ 'ਚ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਭਾਸ਼ਨ ਪ੍ਰਤੀਯੋਗਤਾ <br/> ਅਗਲੀ ਖ਼ਬਰ ਆਰ. ਸੀ. ਐਫ. ਕਰਮਚਾਰੀ ਸੰਘ ਵਲੋਂ ਜਨਰਲ ਮੈਨੇਜਰ ਨਾਲ ਮੁਲਾਕਾਤ <br/>
Ad Position 24