06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐਸ. ਡੀ. ਕਾਲਜ 'ਚ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਭਾਸ਼ਨ ਪ੍ਰਤੀਯੋਗਤਾ <br/>

Ad Position 21
No active advertisement
ਅਜੀਤ ਡੈਸਕ 20-04-2026
ਸੁਲਤਾਨਪੁਰ ਲੋਧੀ, 19 ਅਪ੍ਰੈਲ (ਨਰੇਸ਼ ਹੈਪੀ)-ਐਸ. ਡੀ . ਕਾਲਜ ਫ਼ਾਰ ਵੋਮੈਨ ਸੁਲਤਾਨਪੁਰ ਲੋਧੀ ਵਿਖੇ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ 'ਚ ਐਂਟੀ ਡਰੱਗ ਕਲੱਬ ਨੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਅੰਤਰਗਤ ਭਾਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ, ਜਿਸ 'ਚ ਹਿੰਦੀ ਵਿਭਾਗ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਇਸ ਮੌਕੇ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਨੇ ਕਿਹਾ ਕਿ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਜਾਗਰੂਕ ਕਰਨਾ ਕਿ ਨਸ਼ਾ ਕੇਵਲ ਇਕ ਵਿਅਕਤੀ ਨੂੰ ਹੀ ਨਹੀਂ ਬਲਕਿ ਪਰਿਵਾਰ, ਸਮਾਜ ਦੀ ਸ਼ਾਂਤੀ ਤੇ ਆਰਥਿਕ ਸਥਿਤੀ ਤੇ ਨੈਤਿਕ ਮੁੱਲਾਂ ਨੂੰ ਪ੍ਰਭਾਵਿਤ ਕਰਦਾ ਹੈ | ਅਨੇਕਾਂ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਤੋਂ ਨਸ਼ਿਆਂ ਦੀ ਰੋਕਥਾਮ ਕਰਵਾ ਕੇ ਸਵਸਥ ਸਮਾਜ ਤੇ ਰਾਸ਼ਟਰ ਨਿਰਮਾਣ 'ਤੇ ਬਲ ਦਿੱਤਾ ਤੇ ਨਾਲ ਹੀ ਨਾਲ ਚੰਗੇ ਖਾਣ ਪੀਣ ਤੇ ਸਿਹਤਮੰਦ ਰਹਿਣ ਦਾ ਵੀ ਸੰਦੇਸ਼ ਦਿੱਤਾ | ਤੰਦਰੁਸਤ ਨੌਜੁਆਨ ਪੀੜੀ ਹੀ ਇਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰ ਸਕਦੀ ਹੈ | ਨੌਜਵਾਨਾਂ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਨਸ਼ੇ ਤੋਂ ਦੂਰ ਰਹਿਣ ਤੇ ਆਪਣੇ ਜੀਵਨ ਨੂੰ ਸਾਕਾਰਾਤਮਕ ਦਿਸ਼ਾ ਦੇਣ ਤੇ ਆਪਣੇ ਲਕਸ਼ ਦੀ ਪੂਰਤੀ ਕਰਨ ਤਾਂ ਕਿ ਇਕ ਸੁੰਦਰ, ਸੁਰੱਖਿਅਤ ਤੇ ਜਾਗਰੂਕ ਸਮਾਜ ਦੀ ਸਥਾਪਨਾ ਹੋ ਸਕੇ | ਨੇਹਾ ਬੀ. ਏ. ਭਾਗ ਤੀਜਾ ਨੇ ਪਹਿਲਾ, ਪਵਿੱਤਰ ਪਾਲ ਕੌਰ ਬੀ. ਏ. ਭਾਗ ਪਹਿਲਾ ਨੇ ਦੂਜਾ ਤੇ ਤੀਜਾ ਸਥਾਨ ਰਣਜੀਤ ਕੌਰ ਤੇ ਮਲਾਈਕਾ ਬੀ. ਏ. ਭਾਗ ਦੂਜਾ ਨੇ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਰਾਣਾ ਗੁਰਜੀਤ ਸਿੰਘ ਦੀ ਦੇਖ ਰੇਖ ਹੇਠ ਵਾਰਡ 6 'ਚ ਵੱਖ-ਵੱਖ ਕਾਰਜ ਕਰਵਾਏ-ਜੋਤੀ ਧੀਰ <br/>
Ad Position 24