ਫਗਵਾੜਾ, 19 ਅਪੈ੍ਰਲ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈ ਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਇਸ ਮੌਕੇ ਵਿਸਾਖੀ ਦੇ ਮਹੱਤਵ 'ਤੇ ਖ਼ੁਸ਼ਹਾਲੀ ਦੇ ਸੰਦੇਸ਼ ਨੂੰ ਉਜਾਗਰ ਕੀਤਾ ਗਿਆ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਵਿਸਾਖੀ 'ਤੇ ਆਧਾਰਿਤ ਕਵਿਤਾ ਪੇਸ਼ ਕੀਤੀ, ਜਿਸ 'ਚ ਨਵੀਂ ਫ਼ਸਲ ਦੀ ਖ਼ੁਸ਼ੀ, ਕਿਸਾਨਾਂ ਦੀ ਮਿਹਨਤ ਤੇ ਪ੍ਰਕਿਰਤੀ ਆਭਾਰ ਨੂੰ ਭਾਵਪੂਰਨ ਢੰਗ ਨਾਲ ਦਰਸਾਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸੁੰਦਰ ਪੀ. ਪੀ. ਟੀ. ਪੇਸ਼ ਕੀਤੀ ਗਈ, ਜਿਸ 'ਚ ਵਿਸਾਖੀ ਦੇ ਇਤਿਹਾਸ, ਰਿਵਾਜ਼ਾਂ ਤੇ ਸੱਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਜਿਸ 'ਚ ਵਿਦਿਆਰਥੀਆਂ ਨੇ ਮਿੱਠੇ ਸੁਰਾਂ 'ਚ ਗੁਰਬਾਣੀ ਪੇਸ਼ ਕਰਕੇ ਸਭ ਨੂੰ ਆਤਮਿਕ ਸ਼ਾਂਤੀ ਦਾ ਅਨੁਭਵ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਨੇ ਰੰਗਾ ਰੰਗ ਭੰਗੜਾ, ਲੋਕ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਸੰਬੋਧਨ 'ਚ ਕਿਹਾ ਕਿ ਵਿਸਾਖੀ ਸਿਰਫ਼ ਫ਼ਸਲ ਦਾ ਤਿਉਹਾਰ ਹੀ ਨਹੀਂ, ਸਗੋਂ ਖ਼ੁਸ਼ੀ, ਮਿਹਨਤ ਤੇ ਏਕਤਾ ਦਾ ਪ੍ਰਤੀਕ ਵੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਨਾਲ ਜੁੜੇ ਰਹਿਣ ਤੇ ਇਸ ਤਰ੍ਹਾਂ ਦੇ ਸਮਾਗਮ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ |