06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੀ. ਟੀ. ਯੂ. 'ਚ ਇਮੋਸ਼ਨਲ ਇੰਟੈਲੀਜੈਂਸ਼ ਤੇ ਏ. ਆਈ. ਏ. ਆਧਾਰਤ ਲੀਡਰਸ਼ਿਪ ਵਿਸ਼ੇ ਸੰਬੰਧੀ ਕਰਵਾਇਆ ਵਿਸ਼ੇਸ਼ ਲੈਕਚਰ <br/>

Ad Position 21
No active advertisement
ਅਜੀਤ ਡੈਸਕ 20-04-2026
ਕਪੂਰਥਲਾ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਮੁੱਖ ਕੈਂਪਸ 'ਚ ਸੈਂਟਰ ਫ਼ਾਰ ਐਕਸਟੈਨਸ਼ਨ ਐਂਡ ਆਊਟਰੀਚ ਐਕਟੀਵਿਟੀ ਵਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਹਾਣੀ ਬਣਾਉਣ ਤੇ ਉਨ੍ਹਾਂ ਨੂੰ ਜ਼ਰੂਰੀ ਜੀਵਨ ਹੁਨਰ ਦੇ ਸਮਰੱਥ ਬਣਾਉਣ ਦੇ ਮਨੋਰਥ ਨਾਲ ਇਮੋਸ਼ਨਲ ਇੰਟੈਲੀਜੇਂਸ਼ ਤੇ ਏ. ਆਈ. ਏ. ਆਧਾਰਤ ਲੀਡਰਸ਼ਿਪ ਵਿਸ਼ੇ ਸੰਬੰਧੀ ਇਕ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ 'ਚ ਸਹਾਇਕ ਪ੍ਰੋ. ਅੰਕਿਤਾ ਮਹਾਜਨ ਸਰਦਾਰ ਬੇਅੰਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਗੁਰਦਾਸਪੁਰ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਯੂਨੀਵਰਸਿਟੀ ਦੇ ਉਪ ਚਾਂਸਲਰ ਪ੍ਰੋ. ਡਾ. ਸੁਸ਼ੀਲ ਮਿੱਤਲ ਨੇ ਸੈਂਟਰ ਫ਼ਾਰ ਐਕਸਟੈਨਸ਼ਨ ਐਂਡ ਆਊਟਰੀਚ ਐਕਟੀਵਿਟੀ ਵਲੋਂ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਸੈਸ਼ਨ ਵਧੀਆ ਪੇਸ਼ਾਵਰਾਂ ਨੂੰ ਤਿਆਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜੋ ਇਕ ਏ. ਆਈ. ਆਧਾਰਤ ਸੰਸਾਰ ਦੀਆਂ ਚਣੌਤੀਆਂ ਨੂੰ ਪ੍ਰਭਾਵਿਤ ਢੰਗ ਨਾਲ ਹੱਲ ਕਰ ਸਕਦੇ ਹਨ | ਇਸ ਮੌਕੇ ਅੰਕਿਤਾ ਮਹਾਜਨ ਨੇ ਇਮੋਸ਼ਨਲ ਇੰਟੈਲੀਜੇਂਸ਼ ਤੇ ਏ. ਆਈ. ਏ. ਆਧਾਰਤ ਲੀਡਰਸ਼ਿਪ ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਡੀਨ ਅਕਾਦਮਿਕ ਪ੍ਰੋ. ਡਾ. ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਭਾਵਨਾਤਮਕ ਬੱੁਧੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਉੱਭਰ ਰਹੇ ਵਿਸ਼ਿਆਂ ਨੂੰ ਅਕਾਦਮਿਕ ਚਰਚੇ ਵਿਚ ਸ਼ਾਮਿਲ ਕਰਨ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹੈ ਤੇ ਆਧੁਨਿਕ ਸਿੱਖਿਆ ਦੇ ਉਦੇਸ਼ਾਂ ਅਨੁਸਾਰ ਹੈ | ਇਸ ਮੌਕੇ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਗਣਿਤ, ਭੋਜਨ ਵਿਗਿਆਨ ਤੇ ਤਕਨਾਲੋਜੀ, ਪੱਤਰਕਾਰੀ ਤੇ ਜਨਸੰਚਾਰ, ਹੋਟਲ ਪ੍ਰਬੰਧਨ ਸਮੇਤ ਵੱਖ-ਵੱਖ ਅਕਾਦਮਿਕ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਇਸ ਸੈਸ਼ਨ 'ਚ ਬਹੁਤ ਹੀ ਦਿਲਚਸਪੀ ਦਿਖਾਈ | ਸਮਾਗਮ ਦੀ ਸਮਾਪਤੀ 'ਤੇ ਸੈਂਟਰ ਦੇ ਕੋਆਰਡੀਨੇਟਰ ਤੇ ਸਹਾਇਕ ਪ੍ਰੋ. ਡਾ. ਕਪਿਲ ਗੁਪਤਾ ਨੇ ਸਮਾਗਮ ਵਿਚ ਸ਼ਾਮਿਲ ਹੋਏ ਮੁੱਖ ਬੁਲਾਰੇ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਨੇ ਦਾਣਾ ਮੰਡੀ ਰਾਮਗੜ੍ਹ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/> ਅਗਲੀ ਖ਼ਬਰ ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਵਲੋਂ ਅਮਨਪ੍ਰੀਤ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਨਾਲ ਮਰੀਜ਼ਾਂ...
Ad Position 24