06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਨੇ ਦਾਣਾ ਮੰਡੀ ਰਾਮਗੜ੍ਹ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/>

Ad Position 21
No active advertisement
ਅਜੀਤ ਡੈਸਕ 20-04-2026
ਭੁਲੱਥ, 19 ਅਪੈ੍ਰਲ (ਮੇਹਰ ਚੰਦ ਸਿੱਧੂ)-ਹਲਕਾ ਭੁਲੱਥ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਵਲੋਂ ਦਾਣਾ ਮੰਡੀ ਰਾਮਗੜ੍ਹ ਵਿਖੇ ਕਣਕ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਮਾਰਕੀਟ ਕਮੇਟੀ ਭੁਲੱਥ ਦੇ ਸਕੱਤਰ ਹਰਪ੍ਰੀਤ ਸਿੰਘ, ਮੰਡੀ ਸੁਪਰਵਾਈਜ਼ਰ ਸੁਖਜਿੰਦਰ ਸਿੰਘ ਤੇ ਖ਼ਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਰੀਗਨ ਕੁਮਾਰ ਵੀ ਮੌਜੂਦ ਸਨ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਨੇ ਕਿਹਾ ਕਿ ਭੁਲੱਥ ਹਲਕੇ ਦੀਆਂ ਮੰਡੀਆਂ 'ਚ ਮਾਰਕੀਟ ਕਮੇਟੀ ਭੁਲੱਥ ਵਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ, ਮੰਡੀਆਂ 'ਚ ਬਿਜਲੀ, ਪਾਣੀ, ਸਾਫ਼ ਸਫ਼ਾਈ ਤੇ ਕਿਸਾਨਾਂ ਦੇ ਬੈਠਣ ਲਈ ਪ੍ਰਬੰਧ ਮੁਕੰਮਲ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਹਮੇਸ਼ਾ ਕਿਸਾਨ ਪੱਖੀ ਰਹੀ ਹੈ ਤੇ ਕਿਸਾਨਾਂ ਦੀ ਮਿਹਨਤ ਨੂੰ ਪਛਾਣਦੀ ਹੈ | ਇਸ ਮੌਕੇ ਆੜ੍ਹਤੀ ਅੰਗਰੇਜ਼ ਸਿੰਘ ਕੰਗ, ਸਰਪੰਚ ਖੱਸਣ ਸੁਰਿੰਦਰ ਸਿੰਘ ਸ਼ੇਰਗਿੱਲ, ਨੰਬਰਦਾਰ ਗੁਰਵਿੰਦਰ ਸਿੰਘ ਸੋਹੀ, ਜੋਗਿੰਦਰ ਪਾਲ ਅਰੋੜਾ, ਪਰਵਿੰਦਰ ਥਾਪਰ ਮੈਂਬਰ ਪੰਚਾਇਤ ਖੱਸਣ, ਰਾਹੁਲ ਥਾਪਰ, ਅਮਰੀਕ ਸਿੰਘ ਪ੍ਰਧਾਨ, ਆੜ੍ਹਤੀ ਰਘਬੀਰ ਸਿੰਘ, ਬਲਵਿੰਦਰ ਸਿੰਘ ਕੰਗ, ਪ੍ਰਭਜੋਤ ਸਿੰਘ, ਸੁਖਪਾਲ ਸਿੰਘ ਮੰਨਾ, ਨੰਬਰਦਾਰ ਕਸ਼ਮੀਰ ਸਿੰਘ, ਗੁਰਚਰਨ ਸਿੰਘ ਚੀਮਾ ਤੇ ਹੋਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲੀਡਰਾਂ ਦੇ ਪਿੰਡ ਖਲਵਾੜਾ ਨੂੰ ਵੱਖਰਾ ਵਿਧਾਨ ਸਭਾ ਹਲਕਾ ਐਲਾਨਿਆ ਜਾਵੇ <br/> ਅਗਲੀ ਖ਼ਬਰ ਪੀ. ਟੀ. ਯੂ. 'ਚ ਇਮੋਸ਼ਨਲ ਇੰਟੈਲੀਜੈਂਸ਼ ਤੇ ਏ. ਆਈ. ਏ. ਆਧਾਰਤ ਲੀਡਰਸ਼ਿਪ ਵਿਸ਼ੇ ਸੰਬੰਧੀ ਕਰਵਾਇਆ ਵਿਸ਼ੇਸ਼ ਲੈਕਚਰ...
Ad Position 24