06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਲੀਡਰਾਂ ਦੇ ਪਿੰਡ ਖਲਵਾੜਾ ਨੂੰ ਵੱਖਰਾ ਵਿਧਾਨ ਸਭਾ ਹਲਕਾ ਐਲਾਨਿਆ ਜਾਵੇ <br/>

Ad Position 21
No active advertisement
ਅਜੀਤ ਡੈਸਕ 20-04-2026
ਖਲਵਾੜਾ, 19 ਅਪ੍ਰੈਲ (ਮਨਦੀਪ ਸਿੰਘ ਸੰਧੂ)-ਫਗਵਾੜਾ ਵਿਧਾਨ ਸਭਾ ਹਲਕੇ ਵਿਚ ਪੈਂਦੇ ਲੀਡਰਾਂ ਦਾ ਪਿੰਡ ਕਹਾਉਂਦੇ ਪਿੰਡ ਖਲਵਾੜਾ ਨੂੰ ਵੱਖਰਾ ਵਿਧਾਨ ਸਭਾ ਹਲਕਾ ਐਲਾਨਿਆ ਜਾਵੇ | ਇਹ ਪ੍ਰਗਟਾਵਾ ਕਰਦਿਆਂ ਪਿੰਡ ਦੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਰਾਜਨੀਤਕ ਆਗੂਆਂ ਹਰਭਜਨ ਖਲਵਾੜਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗਜੀਵਨ ਲਾਲ ਸਾਬਕਾ ਸਰਪੰਚ ਤੇ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਸਰੂਪ ਸਿੰਘ ਖਲਵਾੜਾ ਸੀਨੀਅਰ ਅਕਾਲੀ ਆਗੂ ਤੇ ਗੁਰਪ੍ਰੀਤ ਕੌਰ ਭਾਜਪਾ ਆਗੂ ਨੇ ਕਿਹਾ ਕਿ ਦੇਸ਼ 'ਚ ਲੋਕ ਸਭਾ ਹਲਕਿਆਂ ਨੂੰ ਵਧਾਉਣ ਦੀ ਕਵਾਇਦ ਚੱਲ ਪਈ ਹੈ ਅਤੇ ਇਸੇ ਆਧਾਰ 'ਤੇ ਸਾਰੇ ਰਾਜਾਂ ਦੇ ਵਿਧਾਨ ਸਭਾ ਹਲਕਿਆਂ ਨੂੰ ਵਧਾਏ ਜਾਣਾ ਵੀ ਸੁਭਾਵਿਕ ਹੈ | ਉਨ੍ਹਾਂ ਦੱਸਿਆ ਕਿ ਸੁਵਿਧਾਵਾਂ ਤੇ ਹੱਦਬੰਦੀ ਵੇਲੇ ਖਲਵਾੜਾ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਜਾਂਦਾ ਹੈ, ਇਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਖਲਵਾੜਾ ਤੋਂ ਫਗਵਾੜਾ ਨੂੰ ਸਦੀਆਂ ਤੋਂ ਜਾਂਦਾ ਸਿੱਧਾ ਰਸਤਾ ਅੱਜਕੱਲ੍ਹ ਬੰਦ ਪਿਆ ਹੈ ਅਤੇ ਖਲਵਾੜਾ ਸਮੇਤ ਅਗਲੇ 3 ਜ਼ਿਲਿ੍ਹਆਂ ਦੇ ਸੈਂਕੜੇ ਪਿੰਡਾਂ ਦੇ ਲੋਕ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੋਰਨਾਂ ਰਸਤਿਆਂ ਰਾਹੀਂ ਘੁੰਮ ਕੇ ਫਗਵਾੜੇ ਪਹੁੰਚਦੇ ਹਨ ਜਦਕਿ ਖਲਵਾੜਾ ਨਾਲ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੀਆਂ ਗਈਆਂ ਵਧੀਕੀਆਂ ਦੀਆਂ ਹੋਰ ਵੀ ਕਈ ਉਦਾਹਰਣਾਂ ਮਿਲ ਜਾਣਗੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਅਤੇ ਰਾਜਨੀਤਕ ਉੱਚ ਆਗੂਆਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਨੇਪਰੇ ਚਾੜਨ ਤੱਕ ਪੈਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਹੈਬਤਪੁਰ 'ਚ ਨਵੇਂ ਪ੍ਰਬੰਧਕੀ ਬਲਾਕ ਤੇ ਕਲਾਸ ਰੂਮ ਦਾ ਉਦਘਾਟਨ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਨੇ ਦਾਣਾ ਮੰਡੀ ਰਾਮਗੜ੍ਹ 'ਚ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ <br/>
Ad Position 24