06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬ ਭਰ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਤੋਂ ਨਿਰਾਸ਼-ਮਾਸਟਰ ਗਣੇਸ਼ ਭਗਤ

Ad Position 21
No active advertisement
ਅਜੀਤ ਡੈਸਕ 04-05-2026
ਖਲਵਾੜਾ, 3 ਮਈ (ਮਨਦੀਪ ਸਿੰਘ ਸੰਧੂ)-ਪੰਜਾਬ ਦੇ ਭਗਵੰਤ ਮਾਨ ਸਰਕਾਰ ਦਾ ਵਿਧਾਨ ਸਭਾ ਦੀਆਂ ਚੋਣਾਂ ਦਾ ਆਖ਼ਰੀ ਸਾਲ ਚੱਲ ਰਿਹਾ ਹੈ | ਸੱਤਾ ਦਾ ਨਸ਼ਾ ਇਸ ਤਰ੍ਹਾਂ ਬਰਕਰਾਰ ਹੈ ਜਿਵੇਂ ਸੱਤਾ ਦੀ ਚਾਬੀ ਫਿਰ ਉਨ੍ਹਾਂ ਦੇ ਹੱਥ ਲੱਗਣ ਵਾਲੀ ਹੈ | ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸਾਂਝਾ ਅਧਿਆਪਕ ਫਗਵਾੜਾ ਦੇ ਆਗੂ ਗਣੇਸ਼ ਭਗਤ ਨੇ ਦੱਸਿਆ ਜਿਸ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰ ਨੇ ਵੱਡੀ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਸੱਤਾ ਤੱਕ ਪਹੁੰਚਾਇਆ | ਪਰ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ 18 ਪ੍ਰਤੀਸ਼ਤ ਡੀ.ਏ. ਦੀਆਂ ਕਿਸ਼ਤਾਂ ਨਾ ਦੇ ਕੇ ਵੱਡਾ ਧ੍ਰੋਹ ਕਮਾਇਆ ਹੈ | ਇਸ ਸਮੇਂ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 60 ਪ੍ਰਤੀ ਡੀ.ਏ. ਦੇ ਕੇ ਉਨ੍ਹਾਂ ਦੀ ਸਾਰ ਲੈ ਰਹੀ ਹੈ | ਪਰ ਨਾਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਅਤੇ ਵਿਧਾਨ ਸਭਾ ਵਿਚ ਬੈਠੇ ਆਮ ਪਾਰਟੀ ਦੇ 88 ਵਿਧਾਇਕ ਦੇ ਕੰਨਾਂ ਵਿਚ ਜੂੰ ਤੱਕ ਨਹੀਂ ਸਿਰਕੀ | ਇਸ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਅਸਲੀ ਚਿਹਰਾ ਸਾਹਮਣੇ ਆਇਆ | ਪੰਜਾਬ ਸਰਕਾਰ ਸਿਰ ਫੋਕੀ ਇਸ਼ਤਿਹਾਰ ਬਾਜੀ ਕਰਕੇ ਪੰਜਾਬ ਦੇ ਖ਼ਜ਼ਾਨੇ ਨੂੰ ਚੂਨਾ ਲਗਾ ਰਹੀ ਹੈ | ਪੰਜਾਬ ਭਰ ਮੁਲਜ਼ਮ ਅਤੇ ਪੈਨਸ਼ਨਰਾਂ ਭਗਵੰਤ ਮਾਨ ਦੀ ਸਰਕਾਰ ਦੇ ਖ਼ਿਲਾਫ਼ ਵੋਟਾਂ ਦੌਰਾਨ ਪੰਜਾਬ ਸਰਕਾਰ ਨੂੰ ਬਖ਼ਸ਼ਣ ਦੇ ਮੂਡ ਵਿਚ ਨਹੀਂ ਹਨ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਖਾਦਾਂ ਦੇ ਨਾਲ ਗੈਰ-ਜ਼ਰੂਰੀ ਵਸਤਾਂ ਨਾ ਵੇਚਣ ਸੰਬੰਧੀ ਖੇਤੀਬਾੜੀ ਮਹਿਕਮੇ ਨੂੰ ਹਦਾਇਤਾਂ ਜਾਰੀ ਅਗਲੀ ਖ਼ਬਰ ਬਿਜਲੀ ਦੇ ਕੱਟਾਂ ਕਾਰਨ ਸਬਜ਼ੀਆਂ ਅਤੇ ਪਸ਼ੂਆਂ ਦੇ ਚਾਰੇ ਦੀ ਫ਼ਸਲ ਹੋ ਰਹੀ ਪ੍ਰਭਾਵਿਤ
Ad Position 24