23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ 'ਚ ਬਣਨਗੀਆਂ 835 ਕਰੋੜ ਦੀਆਂ ਸੜਕਾਂ <br/>

Ad Position 21
No active advertisement
ਅਜੀਤ ਡੈਸਕ 11-05-2026
ਸੁਲਤਾਨਪੁਰ ਲੋਧੀ, 10 ਮਈ (ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਸੜਕਾਂ ਬਣਨੀਆਂ ਸਨ ਤੇ ਟੈਂਡਰ ਵੀ ਲੱਗ ਚੁੱਕੇ ਸਨ ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇਨ੍ਹਾਂ ਸੜਕਾਂ 'ਤੇ ਰੋਕ ਲੱਗ ਗਈ ਸੀ | ਹੁਣ ਇਹ ਰੋਕ ਹਟਾ ਦਿੱਤੀ ਗਈ ਹੈ | ਸਾਰੇ ਦੇਸ਼ ਵਿਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮਾਂ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਕਿ ਇਹ ਕੰਮ ਕਿਸੇ ਵੀ ਸਥਿਤੀ ਵਿਚ 30 ਸਤੰਬਰ 2026 ਤੋਂ ਲੇਟ ਨਹੀਂ ਹੋਣੇ ਚਾਹੀਦੇ | ਉਨ੍ਹਾਂ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀ ਦੱਸਿਆ ਕਿ ਸਮੁੱਚੇ ਦੇਸ਼ ਦੇ 28 ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਵਿਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 6215.23 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਇਸ ਪੱਤਰ ਵਿਚ ਦੱਸਿਆ ਕਿ ਮੈਦਾਨੀ ਇਲਾਕਿਆਂ ਵਿਚ ਸੜਕਾਂ ਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੋਂ ਤੱਕ ਕੀਤਾ ਜਾਣਾ ਹੈ ਜਦ ਕਿ ਪਹਾੜੀ ਇਲਾਕਿਆਂ ਵਿਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ-ਪਹਿਲਾਂ ਕੀਤਾ ਜਾਣਾ ਹੈ | ਪਹਾੜੀ ਇਲਾਕਿਆਂ ਵਿਚ ਪੁਲਾਂ ਦਾ ਨਿਰਮਾਣ ਮਾਰਚ 2029 ਤੱਕ ਹਰ ਹਾਲ ਵਿਚ ਮੁਕੰਮਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ |ਸੰਤ ਸੀਚੇਵਾਲ ਨੇ ਦੱਸਿਆ ਕਿ ਲੰਘੇ ਬਜਟ ਸੈਸ਼ਨ ਦੌਰਾਨ ਉਨ੍ਹਾਂ ਨੇ 12 ਮਾਰਚ ਨੂੰ ਪਾਰਲੀਮੈਂਟ ਵਿਚ ਇਹ ਮੁੱਦਾ ਉਠਾਇਆ ਸੀ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਪੰਜਾਬ ਦੀਆਂ 64 ਸੜਕਾਂ ਬਣਾਈਆਂ ਜਾਣੀਆਂ ਸਨ ਜਿਨ੍ਹਾਂ ਦੀ ਲੰਬਾਈ ਲਗਭਗ 628 ਕਿੱਲੋਮੀਟਰ ਤੋਂ ਵੱਧ ਹੈ | ਇਸੇ ਤਰ੍ਹਾਂ 38 ਪੁਲਾਂ ਦਾ ਨਿਰਮਾਣ ਵੀ ਹੋਣਾ ਸੀ | ਸੰਤ ਸੀਚੇਵਾਲ ਨੇ ਕੇਂਦਰ ਸਰਕਾਰ ਵੱਲੋਂ ਰੋਕ ਹਟਾਏ ਜਾਣ ਤੋਂ ਬਾਅਦ ਇਨ੍ਹਾਂ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਦਾ ਰਾਹ ਪੱਧਰ ਹੋ ਗਿਆ ਹੈ | ਜਲੰਧਰ ਜ਼ਿਲੇ੍ਹ ਦੀਆਂ ਜਿਹੜੀਆਂ ਸੱਤ ਸੜਕਾਂ ਦਾ ਨਿਰਮਾਣ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਹੋਣਾ ਹੈ, ਉਨ੍ਹਾਂ ਵਿਚ ਸਮਰਾਏ ਤੋਂ ਬੁੰਢਾਲਾ, ਮਹਿਤਪੁਰ ਪਰਜ਼ੀਆਂ ਰੋਡ ਤੋਂ ਸ਼ਾਹਕੋਟ ਵਾਇਆ ਮੰਡਿਆਲਾ ਪੰਡੋਰੀ ਭੁੱਲਰ, ਸ਼ਾਹਕੋਟ ਮਲਸੀਆਂ ਰੋਡ ਤੋਂ ਪਰਜ਼ੀਆਂ ਕਲਾਂ ਵਾਇਆ ਗੋਬਿੰਦ ਨਗਰ, ਢੰਡੋਵਾਲ, ਕੰਨੀਆ ਖੁਰਦ, ਲੋਹੀਆਂ ਪੂਨੀਆਂ ਰੋਡ ਤੋਂ ਲੋਹੀਆਂ ਮੱਖੂ ਰੋਡ ਵਾਇਆ ਮਹਿਰਾਜਵਾਲਾ ਮੰਡੀ, ਨਲ, ਮਾਣਕ ਤੇ ਰੂਪੇਵਾਲ ਤੋਂ ਤਲਵੰਡੀ ਮਾਧੋ ਵਾਇਆ ਰਾਈਵਾਲ ਦੋਨਾ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਮੰਚ ਵਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ-ਡਾ. ਹਰਭਜਨ ਸਿੰਘ ਅਗਲੀ ਖ਼ਬਰ ਅਣਪਛਾਤੇ ਲੁਟੇਰੇ ਪੁਲਿਸ ਕਰਮਚਾਰੀ ਦੀ ਮਾਤਾ ਦੀਆਂ ਵਾਲੀਆਂ ਖੋਹ ਕੇ ਹੋਏ ਫ਼ਰਾਰ
Ad Position 24