ਕਪੂਰਥਲਾ, 21 ਮਈ (ਸਡਾਨਾ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਜੀਤ ਸਿੰਘ ਢੋਟ ਵਲੋਂ ਅੱਜ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਤੇ ਇਲਾਕਾ ਨਿਵਾਸੀ ਲੋਕਾਂ ਨੇ ਵੀ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਉਨ੍ਹਾਂ ਨੂੰ ਵੋਟ ਪਾਉਣ ਦਾ ਭਰੋਸਾ ਦਿੱਤਾ | ਜਸਜੀਤ ਸਿੰਘ ਢੋਟ, ਪਰਵਿੰਦਰ ਸਿੰਘ ਢੋਟ, ਕੰਵਰ ਇਕਬਾਲ ਸਿੰਘ ਸਮੇਤ ਹੋਰ ਆਗੂਆਂ ਵਲੋਂ ਮੁਹੱਲਾ ਦੀਵਾਨ ਸੌਦਾਗਰ ਮੱਲ, ਸੁਖਜੀਤ ਨਗਰ ਤੇ ਿਲੰਕ ਰੋਡ ਆਦਿ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ | ਜਸਜੀਤ ਸਿੰਘ ਢੋਟ ਨੇ ਕਿਹਾ ਕਿ ਉਹ ਇਸੇ ਵਾਰਡ ਦੇ ਵਸਨੀਕ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਫ਼ਾਈ ਵਿਵਸਥਾ ਨੂੰ ਦੁਰਸਤ ਕਰਨ ਅਤੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ | ਇਸ ਮੌਕੇ ਨਵਜੀਤ ਸਿੰਘ ਢੋਟ, ਅੰਮਿ੍ਤਪਾਲ ਸਿੰਘ, ਡਾ. ਸਨਮੀਤ ਸਿੰਘ, ਜਗਦੇਵ ਥਾਪਰ, ਸੋਨੂੰ, ਹਿਮਾਂਸ਼ੂ ਰਾਏ, ਜਗਮੀਤ ਹੰਸਪਾਲ, ਹਰਕਰਨ ਚੀਮਾ, ਪ੍ਰਕਾਸ਼ਦੀਪ ਚੰਦੀ, ਪ੍ਰਥਮ ਕੰਧਾਰੀ, ਵਾਸੂ ਮੋਗਲਾ ਤੇ ਹੋਰ ਹਾਜ਼ਰ ਸਨ |