ਕਪੂਰਥਲਾ, 22 ਮਈ (ਅਮਰਜੀਤ ਕੋਮਲ)-ਨਗਰ ਨਿਗਮ ਦੀ ਚੋਣ ਵਿਚ ਵਾਰਡ ਨੰਬਰ 9 ਤੋਂ ਭਾਜਪਾ ਦੇ ਉਮੀਦਵਾਰ ਸ਼ਾਰਪ ਸੱਭਰਵਾਲ, ਵਾਰਡ ਨੰਬਰ ਤੋਂ ਭਾਜਪਾ ਉਮੀਦਵਾਰ ਕਵਿਤਾ, ਵਾਰਡ ਨੰਬਰ 28 ਤੋਂ ਭਾਜਪਾ ਉਮੀਦਵਾਰ ਮੰਜੂ ਬਾਲਾ, ਵਾਰਡ ਨੰਬਰ 12 ਤੋਂ ਭਾਜਪਾ ਉਮੀਦਵਾਰ ਵਿਭਾ ਕੁਮਾਰ ਦੇ ਹੱਕ ਵਿਚ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਸੀਨੀਅਰ ਭਾਜਪਾ ਆਗੂ ਪ੍ਰਸ਼ੋਤਮ ਪਾਸੀ, ਚੇਤਨ ਸੂਰੀ, ਜਗਦੀਸ਼ ਸ਼ਰਮਾ, ਅਸ਼ਵਨੀ ਭੋਲਾ, ਨਿਰਮਲ ਨਾਹਰ, ਰਜੇਸ਼ ਸੂਰੀ, ਅਨੁਰਾਗ ਸ਼ਰਮਾ, ਸਤੀਸ਼ ਕਟਾਰੀਆ, ਰੌਸ਼ਨ ਲਾਲ ਸਭਰਵਾਲ, ਪ੍ਰਸ਼ੋਤਮ ਸੋਂਧੀ, ਐਡਵੋਕੇਟ ਹੈਰੀ ਸ਼ਰਮਾ ਤੇ ਹੋਰ ਆਗੂਆਂ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਨਗਰ ਕੌਂਸਲ ਦੇ 34 ਵਾਰਡਾਂ ਵਿਚੋਂ ਚੋਣ ਲੜ੍ਹ ਰਹੇ ਭਾਜਪਾ ਉਮੀਦਵਾਰਾਂ ਨੂੰ ਸ਼ਹਿਰ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਉਮੀਦਵਾਰ ਸ਼ਾਰਭ ਸਭਰਵਾਲ, ਕਵਿਤਾ, ਮੰਜੂ ਬਾਲਾ ਤੇ ਵਿਭਾ ਕੁਮਾਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਸਫ਼ਲ ਬਣਾਉਣ | ਚੋਣ ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਨੂੰ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਤੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੇ ਦੇਸ਼ ਭਰ ਵਿਚ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਜਿੱਤ ਉਪਰੰਤ ਸ਼ਹਿਰ ਦੀ ਸਫ਼ਾਈ ਵਿਵਸਥਾ, ਸੜਕਾਂ, ਲਾਈਟਾਂ, ਗੰਦੇ ਪਾਣੀ ਦੇ ਨਿਕਾਸ ਤੇ ਹਰ ਘਰ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਕੰਮ ਕਰੇਗੀ | ਚੋਣ ਪ੍ਰਚਾਰ ਮੌਕੇ ਸਰਬਜੀਤ ਸਿੰਘ ਦਿਉਲ, ਲੱਕੀ ਸਰਪੰਚ, ਸੰਨੀ ਬੈਂਸ, ਪੰਡਿਤ ਸੁਭਾਸ਼ ਸ਼ੁਕਲਾ, ਸਮੀਕਸ਼ਾ ਸਭਰਵਾਲ,ਨੀਤੂ, ਗੁਰਦੀਪ ਕੌਰ, ਗੁਰਮੀਤ ਕੌਰ, ਬਲਵਿੰਦਰ ਰਾਈਆਂਵਾਲ, ਮਹਿੰਦਰ ਸਿੰਘ ਕਲੇਰ, ਰਜਿੰਦਰ ਕਨੌਜੀਆ, ਕਾਲੂ, ਮਨੀ, ਰੇਨੂੰ, ਬਿੱਟੂ ਧੰਮ, ਵਿੱਕੀ ਗਿੱਲ, ਵਨੀਤ ਸਭਰਵਾਲ, ਪੂਨਮ ਦੇਵੀ, ਮੱਸਾ ਸਿੰਘ, ਬਲਰਾਜ ਸਭਰਵਾਲ, ਗੁਲਸ਼ਨ ਸਭਰਵਾਲ, ਅਰਜਨ ਸਭਰਵਾਲ, ਅਰੁਣ ਸਭਰਵਾਲ, ਸੁਮਨ, ਰਾਜਬੀਰ ਕੌਰ, ਵੀਨਾ ਹੰਸ, ਬਲਵਿੰਦਰ ਸਿੰਘ, ਨੱਥਾ ਸਿੰਘ, ਮੋਨਿਕਾ ਕਨੌਜੀਆ, ਤੀਰਥ ਨੰਬਰਦਾਰ, ਰਾਮੋ ਸਭਰਵਾਲ, ਬਾਬਾ ਜਸਪਾਲ, ਅਸ਼ੀਸ਼ ਮਹਿਤਾ, ਰੇਨੂੰ ਰਣਜੀਤ, ਮਨਜੀਤ ਕੌਰ, ਬਲਜਿੰਦਰ, ਸ਼ਿੰਦਰ ਗਿੱਲ, ਰਾਜੂ ਖ਼ਾਨਪੁਰੀ, ਮਨੋਜ ਕੁਮਾਰ, ਦਲੀਪ ਕੁਮਾਰ, ਪੱਪੂ ਕੁਮਾਰ, ਪ੍ਰਕਾਸ਼ ਮਹਿਤਾ, ਚੰਦਨ ਕੁਮਾਰ, ਪੁਨੀਤਾ ਦੇਵੀ ਆਦਿ ਹਾਜ਼ਰ ਸਨ |