01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗਿਆਰ੍ਹਵੀਂ ਵਾਲੀ ਸਰਕਾਰ ਜਗਪਾਲਪੁਰ ਵਿਖੇ ਦੋ ਦਿਨਾ ਜੋੜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸੰਪੰਨ

Ad Position 21
No active advertisement
ਅਜੀਤ ਡੈਸਕ 26-05-2026
ਫਗਵਾੜਾ, 25 ਮਈ (ਅਸ਼ੋਕ ਕੁਮਾਰ ਵਾਲੀਆ)-ਗਿਆਰ੍ਹਵੀਂ ਵਾਲੀ ਸਰਕਾਰ ਵੈੱਲਫੇਅਰ ਸੁਸਾਇਟੀ ਜਗਪਾਲਪੁਰ ਫਗਵਾੜਾ ਵਲੋਂ ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਪਿੰਡ ਜਗਪਾਲਪੁਰ ਵਿਖੇ ਸਾਲਾਨਾ ਜੋੜ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ | ਅਸਥਾਨ ਦੇ ਮੁੱਖ ਭਾਈ ਭਜਨ ਸ਼ਾਹ ਦੀ ਦੇਖ ਰੇਖ ਹੇਠ ਮਨਾਏ ਗਏ ਇਸ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਝੰਡੇ, ਚਾਦਰ, ਮਹਿੰਦੀ ਅਤੇ ਚਿਰਾਗ਼ ਦੀ ਰਸਮ ਅਦਾ ਕੀਤੀ ਗਈ ਉਪਰੰਤ ਦੇਰ ਰਾਤ ਰਹਿਮਤ ਸੂਫੀ ਕੱਵਾਲ ਐਂਡ ਪਾਰਟੀ, ਕਮਲ ਐਂਡ ਤਮੰਨਾ ਨੱਕਾਲ ਪਾਰਟੀ ਜਲੰਧਰ ਵਾਲੇ ਅਤੇ ਨੱਕਾਲ ਪਾਰਟੀਆਂ ਨੇ ਆਪਣੇ ਫਨ ਦਾ ਮੁਜ਼ਾਹਰਾ ਪੇਸ਼ ਕੀਤੇ | ਮੇਲੇ ਦੇ ਦੂਜੇ ਪੰਜਾਬ ਦਾ ਨਾਮਵਰ ਗਾਇਕਾ ਸੁਲਤਾਨਾ ਨੂਰਾ, ਰਿਤੂ ਨੂਰਾਂ, ਗਿੱਲ ਸਿਸਟਰ, ਰਾਣਾ ਗਿੱਲ, ਕਰਨੈਲ ਬੰਗੜ੍ਹ ਸਿਮਰਨ ਸਿਮੀ, ਚੰਨੀ ਗਿੱਲ/ਮਿਸ ਮੋਨਾ ਨੇ ਵੀ ਆਪਣੇ ਗੀਤਾਂ ਰਾਹੀ ਦਰਬਾਰ ਵਿਖੇ ਹਾਜ਼ਰੀ ਭਰੀ | ਸਟੇਜ ਸਕੱਤਰ ਦੀ ਸੇਵਾ ਡਾਕਟਰ ਸੋਮ ਨਾਥ ਜੱਸਲ ਨੇ ਅਦਾ ਕੀਤੀ | ਅੰਤ ਵਿਚ ਪ੍ਰਬੰਧਕਾਂ ਵਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਰਾਜਵੀਰ ਸਿੰਘ ਪ੍ਰਧਾਨ, ਹਰਨੇਕ ਸਿੰਘ ਬਿੱਲਾ, ਖ਼ਜ਼ਾਨਚੀ ਅਵਤਾਰ ਸਿੰਘ ਤਾਰਾ, ਮਲਕੀਤ ਸਿੰਘ ਬਿੱਲਾ, ਅਵਤਾਰ ਸਿੰਘ ਬੱਗਾ, ਅਵਤਾਰ ਸਿੰਘ ਮੰਗੀ, ਡਾ: ਸੋਮ ਨਾਥ, ਪ੍ਰੀਤਮ ਦਾਸ, ਸਰਪੰਚ ਬਲਵੀਰ ਚੰਦ, ਮਲਵਿੰਦਰ ਲੱਭੀ, ਅਮਰਜੀਤ ਸਿੰਘ, ਸੁਖਦੇਵ ਸਿੰਘ, ਮਲਕੀਤ ਸਿੰਘ ਬਿੱਲਾ, ਮਾਸਟਰ ਮਨਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ 'ਚ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ 'ਚ ਫਾਊਾਡਰ ਡੇ ਸੰਬੰਧੀ ਸਮਾਗਮ
Ad Position 24