ਫਗਵਾੜਾ, 12 ਜੂਨ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਗੁਰਤਾਗੱਦੀ ਦਿਵਸ ਮੌਕੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਲਾਹੀ ਸਾਹਿਬ ਦੇ ਸ੍ਰੀ ਗੁਰੂ ਹਰਿ ਰਾਇ ਪਾਰਕ ਵਿਖੇ ਤਿੰਨ ਰੋਜ਼ਾ ਸਮਾਗਮ ਦੇ ਦੂਸਰੇ ਦਿਨ ਸਵੇਰ ਤੋ ਲੈ ਕੇ ਸਾਮ ਤੱਕ ਧਾਰਮਿਕ ਦੀਵਾਨ ਸਜੇ ਜਿਸ ਵਿਚ ਸਵੇਰੇ ਵੇਲੇ ਭਾਈ ਜਗਤ ਸਿੰਘ ਠੱਕਰਵਾਲ ਨੇ ਆਸ਼ਾ ਦੀ ਵਾਰ ਦਾ ਕੀਰਤਨ ਕੀਤਾ | ਇਸ ਮੌਕੇ ਸੰਤ ਤਲਵਿੰਦਰ ਸਿੰਘ ਪਰਮੇਸ਼ਰ ਭੋਗਪੁਰ ਵਾਲਿਆਂ ਨੇ ਸੰਗਤਾਂ ਨੂੰ ਨਾਂਮਬਾਣੀ ਨਾਲ ਜੋੜਿਆ ਅਤੇ ਉਨ੍ਹਾਂ ਨੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਵਹਿਮਾਂ ਭਰਮਾ ਤੋ ਦੂਰ ਰਹਿ ਕੇ ਗੁਰੂ ਵਾਲੇ ਬਣਨ ਦੀ ਪੇ੍ਰਰਨਾ ਦਿੱਤੀ ਅਤੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ੂ ਮੰਨਣ ਵਾਲਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹਿੰਦਾ ਹੈ | ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਭਾਈ ਰਣਜੀਤ ਸਿੰਘ ਜਲੰਧਰ ਵਾਲੇ, ਭਾਈ ਸਤਨਾਮ ਸਿੰਘ ਬੈਂਕਾਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਗਿਆਨੀ ਬਲਵੀਰ ਸਿੰਘ ਭੁੱਲਾਰਾਈ, ਢਾਡੀ ਗਿਆਨੀ ਗੁਰਭੇਜ ਸਿੰਘ ਚਮੰਡਾ ਆਦਿ ਜਥਿਆਂ ਨੇ ਸੰਗਤਾਂ ਨੂੰ ਢਾਡੀ ਵਾਰਾਂ ਅਤੇ ਕਥਾ ਕੀਰਤਨ ਰਾਹੀ ਗੁਰ ਇਤਿਹਾਸ ਸਰਵਣ ਕਰਵਾਕੇ ਨਿਹਾਲ ਕੀਤਾ | ਇਸ ਮੌਕੇ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦਿਨ ਵੇਲੇ ਧਾਰਮਿਕ ਦੀਵਾਨ ਸਜਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾ ਵਾਚਕ ਸ਼ਿਰਕਤ ਕਰਨਗੇ | ਉਨ੍ਹਾਂ ਨੇ ਦੱਸਿਆ ਕਿ ਸੇਵਾ ਕਰ ਰਹੀਆਂ ਸੁਸਾਇਟੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਸਟੇਜ ਸਕੱਤਰ ਦੀ ਸੇਵਾ ਭਾਈ ਅੰਮਿ੍ਤਪਾਲ ਸਿੰਘ ਖੁਰਮਪੁਰ ਵਾਲਿਆਂ ਨੇ ਅਦਾ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਡੋਲ, ਪਰਮਜੀਤ ਸਿੰਘ ਭੋਗਲ, ਜਤਿੰਦਰਪਾਲ ਸਿੰਘ ਪਲਾਹੀ ਪ੍ਰਧਾਨ ਗੁਰੂ ਨਾਨਕ ਕਾਲਜ ਸੁਖਚੈਨਆਣਾ, ਜੋਧਨ ਸਿੰਘ ਸੱਲ, ਮੈਨੇਜਰ ਨਰਿੰਦਰ ਸਿੰਘ, ਸਤਪਾਲ ਸਿੰਘ ਕਿਸਨਪੁਰ, ਬਲਵਿੰਦਰ ਕੌਰ ਸਰਪੰਚ, ਰਣਜੀਤ ਕੌਰ ਸਾਬਕਾ ਸਰਪੰਚ, ਚਰਨਜੀਤ ਕੌਰ ਸਾਬਕਾ ਸਰਪੰਚ, ਚਰਨਜੀਤ ਸਿੰਘ ਬਰਨਾ, ਵਿੱਕੀ ਵਾਲੀਆ, ਗੁਰਮਿੰਦਰ ਸਿੰਘ ਬਸਰਾ, ਸੋਹਣ ਸਿੰਘ ਬਸਰਾ, ਸੁਖਵਿੰਦਰ ਸਿੰਘ ਸੱਲ, ਚਰਨਜੀਤ ਸਿੰਘ ਮੈਨੇਜਰ, ਗੁਰਚਰਨ ਸਿੰਘ ਪੰਚ, ਪਰਮਿੰਦਰ ਕੁਮਾਰ ਸਕੱਤਰ, ਡਾਕਟਰ ਰੂਪ ਲਾਲ, ਪਿ੍ੰਸੀਪਲ ਸੀਤਲ ਰਾਮ ਲੋਈ, ਪਿ੍ੰਸੀਪਲ ਗੁਰਮਿੰਦਰ ਕੌਰ, ਤਾਰਾ ਸਿੰਘ ਸੱਲ, ਸੰਤੋਖ ਸਿੰਘ ਬਰਨਾ, ਸਾਬੀ ਸਰਪੰਚ, ਰੇਸ਼ਮ ਸਿੰਘ ਬਸਰਾ, ਧਰਮਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
ਪਲਾਹੀ ਵਿਖੇ ਪ੍ਰਕਾਸ਼ ਦਿਹਾੜੇ ਅਤੇ ਗੁਰਤਾਗੱਦੀ ਦਿਵਸ ਮੌਕੇ ਦੂਸਰੇ ਦਿਨ ਵੀ ਧਾਰਮਿਕ ਦੀਵਾਨ ਸਜੇ
ਅਜੀਤ ਡੈਸਕ
13-06-2026