06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ’ਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਕੀਤਾ ਰੋਸ ਵਿਖਾਵਾ

Ad Position 21
No active advertisement
ਅਜੀਤ ਡੈਸਕ 28-06-2026
ਭੁਲੱਥ, 27 ਜੂਨ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਚੌਂਕ ਬਜਾਜ ਭੱਠਾ ਵਿਖੇ ਪਿੰਡ ਲੰਮੇ, ਜੈਦ ਤੇ ਪਿੰਡ ਬੱਸੀ ਦੇ ਕਿਸਾਨਾਂ ਵੱਲੋਂ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਚੌਂਕ ਬਜਾਜ ਭੱਠਾ ਭੋਗਪੁਰ ਰੋਡ ਜਾਮ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਝੋਨੇ ਦੀ ਲਗਵਾਈ ਦਾ ਸੀਜ਼ਨ ਚੱਲਦਿਆਂ ਸਰਕਾਰ ਵੱਲੋਂ ਪਿੰਡਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਹੋਇਆ ਹੈ, ਲੇਕਿਨ ਪਿੰਡ ਲੰਮੇ, ਬੱਸੀ, ਜੈਦ ਦੀਆਂ ਮੋਟਰਾਂ ਨੂੰ ਸਿਰਫ਼ ਤਿੰਨ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ | ਬਾਕੀ ਪੰਜ ਘੰਟੇ ਲਗਾਤਾਰ ਕੱਟ ਲੱਗ ਰਹੇ ਹਨ, ਜਿਸ ਕਰਕੇ ਅੱਤ ਦੀ ਗਰਮੀ ਵਿਚ ਝੋਨੇ ਦੀ ਫ਼ਸਲ ਦੀ ਲਗਵਾਈ ਕਰਨ ਵਿਚ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨਾਲ ਹੋ ਰਿਹਾ ਧੱਕਾ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਬਿਜਲੀ ਬੋਰਡ ਦੇ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਵੱਲੋਂ ਸਿਰਫ਼ ਭਰੋਸਾ ਦਿੰਦੇ ਹੋਏ ਮਸਲਾ ਹੱਲ ਕਰਨ ਲਈ ਲਾਰਿਆਂ ਤੋਂ ਸਵਾ ਕੁੱਝ ਨਹੀਂ ਕੀਤਾ, ਜਿਸ ਕਰਕੇ ਲਗਾਤਾਰ ਇੱਕ ਹਫ਼ਤੇ ਤੋਂ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਕਰਕੇ ਪਿੰਡ ਲੰਮੇ ਜੈਦ ਤੇ ਬੱਸੀ ਦੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਮਜਬੂਰਨ ਅੱਤ ਦੀ ਗਰਮੀ ਵਿਚ ਚੌਂਕ ਪੰਜਾਬ ਭੱਠਾ ਵਿਖੇ ਚੌਂਕ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪਿਆ ਹੈ, ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪੰਚਾਇਤ ਸ਼ਮਸ਼ੇਰ ਸਿੰਘ, ਮਲਕੀਤ ਸਿੰਘ ਪੱਪੀ ਮੈਂਬਰ ਪੰਚਾਇਤ, ਹਰਵਿੰਦਰ ਸਿੰਘ ਜੈਦ ਤੇ ਹੋਰ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਜੇਲ੍ਹ ਰੋਡ ਨੇੜੇ ਟੈਂਟ ਦੇ ਗੋਦਾਮ ਨੂੰ ਲੱਗੀ ਅੱਗ-ਲੱਖਾਂ ਦਾ ਸਾਮਾਨ ਸੜ ਕੇ ਸੁਆਹ ਅਗਲੀ ਖ਼ਬਰ ਜੇਕਰ ਜਲਦ ਪੈਨਸ਼ਨਾਂ ਜਾਰੀ ਨਾ ਹੋਈਆਂ ਤਾਂ ਵਿੱਢਾਂਗੇ ਤਿੱਖਾ ਸੰਘਰਸ਼-ਕਾਜੀਕੋਟ
Ad Position 24
No active advertisement