07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕੌਮਾਂਤਰੀ ਸੋਸ਼ਲ ਮੀਡੀਆ ਦਿਵਸ ’ਤੇ ਵਿਸ਼ੇਸ਼ ਚਰਚਾ

Ad Position 21
No active advertisement
ਅਜੀਤ ਡੈਸਕ 30-06-2026
ਕਾਲਾ ਸੰਘਿਆਂ, 29 ਜੂਨ (ਬਲਜੀਤ ਸਿੰਘ ਸੰਘਾ)-ਸੋਸ਼ਲ ਮੀਡੀਆ ਦੀ ਹਾਂ ਪੱਖੀ ਵਰਤੋਂ ਦੇ ਮੱਦੇ ਨਜ਼ਰ ਪਿਛਲੇ ਕੁੱਝ ਕੁ ਸਾਲਾਂ ਤੋਂ 30 ਜੂਨ ਨੂੰ ਸੋਸ਼ਲ ਮੀਡੀਆ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਇਸ ਦੇ ਉਸਾਰੂ ਪੱਖ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਇਸ ਸਬੰਧੀ ਵੱਖ ਵੱਖ ਸੁਹਿਰਦ ਵਿਅਕਤੀਆਂ ਨਾਲ ਕੀਤੀ ਵਿਚਾਰ ਚਰਚਾ ਸਾਂਝੀ ਕਰ ਰਹੇ ਹਾਂ | ਆਪਣੀ ਆਵਾਜ਼ ਮਾਸਿਕ ਮੈਗਜ਼ੀਨ ਦੇ ਸੰਪਾਦਕ ਸਾਹਿਤਕਾਰ ਸੁਰਿੰਦਰ ਸਿੰਘ ਸੁੰਨੜ ਹੋਰਾਂ ਕਿਹਾ ਕਿ ਸੋਸ਼ਲ ਮੀਡੀਆ ਨੇ ਨੌਜਵਾਨ ਵਰਗ ਤੋਂ ਖੇਡਾਂ ਅਤੇ ਕਿਤਾਬਾਂ ਖੋਹ ਕੇ ਵੱਡਾ ਨੁਕਸਾਨ ਕੀਤਾ ਹੈ ਜਿਸ ਲਈ ਮਾਪਿਆਂ ਨੂੰ ਸੰਜੀਦਗੀ ਨਾਲ ਆਪਣਾ ਫ਼ਰਜ਼ ਨਿਭਾਉਂਦੇ ਹੋਏ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਸੋਸ਼ਲ ਮੀਡੀਆ ਦੇ ਨਾਕਾਰਾਤਮਿਕ ਪਲੇਟਫ਼ਾਰਮ ਤੋਂ ਦੂਰ ਰਹਿ ਸਕਣ | ਸ਼ਾਇਰ ਅਤੇ ਸਾਬਕਾ ਸਰਪੰਚ ਮਨਜੀਤ ਸਿੰਘ ਸੋਹਲ ਨੇ ਕਿਹਾ ਕਿ ਬਿਜਲਈ ਸੱਥ ਸੋਸ਼ਲ ਮੀਡੀਆ ਤੇ ਛੋਟੇ ਬੱਚੇ ਬੇਹੱਦ ਅਡੈਕਟਿਡ ਵੇਖੇ ਗਏ ਹਨ ਜੋ ਕਿ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਜਾਣਕਾਰੀ ਲੈਣ ਅਤੇ ਮਨੋਰੰਜਨ ਲਈ ਬਿਹਤਰੀਨ ਸਾਧਨ ਹੈ, ਪਰ ਜਿਵੇਂ ਜਿਵੇਂ ਸਕਰੀਨ ਟਾਈਮ ਵਧਿਆ ਓਵੇਂ ਓਵੇਂ ਮਨੁੱਖ ਦਾ ਸਕੂਨ ਟਾਈਮ ਘਟਦਾ ਗਿਆ ਹੈ | ਸੋਸ਼ਲ ਮੀਡੀਆ ਨੇ ਕਿਤਾਬ ਕਲਚਰ ਨੂੰ ਵੱਡੀ ਢਾਹ ਲਾਈ ਹੈ, ਲਾਇਬ੍ਰੇਰੀਆਂ ਖ਼ਾਲੀ ਪਈਆਂ ਹਨ | ਸਾਬਕਾ ਸਰਪੰਚ ਸਤਨਾਮ ਸਿੰਘ ਮਾਧੋਪੁਰ ਜਲੋਵਾਲ ਨੇ ਕਿਹਾ ਕਿ ਟੈਕਨੋਲਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਤੇ ਤੇਜ਼ ਰਫ਼ਤਾਰ ਵਾਲਾ ਬਣਾ ਦਿੱਤਾ ਹੈ ਉੱਥੇ ਇਸ ਦੀ ਕੁਵਰਤੋਂ ਨੇ ਸਾਡੀ ਜ਼ਿੰਦਗੀ ਚੋਂ ਸਹਿਜਤਾ ਅਤੇ ਸਵਾਦ ਖ਼ਤਮ ਕਰ ਦਿੱਤਾ ਹੈ, ਬਲਕਿ ਸੋਸ਼ਲ ਮੀਡੀਆ ‘ਚ ਗੁਆਚੇ ਪੰਜਾਬੀ ਆਪਣਾ ਅਤੀਤ ਅਤੇ ਭਵਿੱਖ ਭੁੱਲ ਹਨ ਕਿ ਕਿਸ ਵਿਰਸੇ ਦੇ ਵਾਰਿਸ ਹਨ | ਢਾਡੀ ਸ਼ਿੰਗਾਰਾ ਸਿੰਘ ਬੱਲ ਨਿੱਝਰਾਂ ਵਾਲਿਆਂ ਨੇ ਕਿਹਾ ਕਿ ਪੰਜਾਬੀਆਂ ਨੂੰ ਸੋਸ਼ਲ ਮੀਡੀਏ ਦੀ ਵਰਤੋਂ ਸਮੇਂ ਸੰਜਮ ਅਤੇ ਸਮਝਦਾਰੀ ਵਿਖਾਉਣੀ ਚਾਹੀਦੀ ਹੈ | ਉਨ੍ਹਾਂ ਅਪੀਲ ਕੀਤੀ ਕਿ ਸਮਾਜ ਨੂੰ ਨਫ਼ਰਤ ਅਤੇ ਤੇਜੀ ਦੀ ਥਾਂ ਸਹਿਣਸ਼ੀਲਤਾ, ਮਾਫ਼ੀ ਅਤੇ ਹੌਸਲਾ-ਅਫ਼ਜ਼ਾਈ ਦੀ ਸੋਚ ਅਪਣਾਉਣੀ ਚਾਹੀਦੀ ਹੈ | ਨੌਜਵਾਨ ਆਗੂ ਜਸਬੀਰ ਸਿੰਘ ਟੌਹਰ ਨੇ ਪੰਜਾਬੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਘਟੀਆ ਕਿਰਦਾਰ ਨਿਭਾਉਣ ਤੋਂ ਗੁਰੇਜ਼ ਕਰਨ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਪੁਖ਼ਤਾ ਦੇ ਸਟੀਕ ਜਾਣਕਾਰੀ ਵਾਲੇ ਵੀਡੀਓ ਹੀ ਅੱਪਲੋਡ ਕਰਨੇ ਚਾਹੀਦੇ ਹਨ | ਵਿਊਜ਼ ਦੇ ਚੱਕਰ Uਚ ਅਰਾਜਕਤਾ ਨਹੀਂ ਫੈਲਾਉਣੀ ਚਾਹੀਦੀ | ਇੰਡੋ ਅਮਰੀਕਨ ਗਦਰੀ ਬਾਬੇ ਯਾਦਗਾਰੀ ਫਾਉਂਡੇਸਨ ਦੇ ਪ੍ਰਧਾਨ ਕਾਮਰੇਡ ਮਹਿੰਗਾ ਸਿੰਘ ਸੰਧੂ ਚੱਠਾ ਨੇ ਕਿਹਾ ਕਿ ਸੋਸ਼ਲ ਮੀਡੀਏ ਤੇ ਐਕਟਿਵ ਸਿਆਸੀ ਸ਼ਰਾਰਤੀ ਅਤੇ ਫੁੱਟ ਪਾਊ ਤਾਕਤਾਂ ਨੂੰ ਬਲਾਕ ਕਰ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਏ ਦੇ ਹਰ ਕਨਟੈਂਟ ਲਈ ਸਰਕਾਰ ਨੂੰ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ | ਪੰਜਾਬੀ ਸੰਗੀਤ ਜਗਤ ਦੀ ਨਾਮਵਰ ਸ਼ਖ਼ਸੀਅਤ ਵਿੱਕੀ ਨਾਗਰਾ ਕੈਨੇਡਾ ਨੇ ਸੋਸ਼ਲ ਮੀਡੀਆ ‘ਤੇ ਵੱਧ ਰਹੀ ਨਫ਼ਰਤ ਭਰੀ ਟਿੱਪਣੀ ਅਤੇ ਟਰੋਲਿੰਗ ਦੀ ਪ੍ਰਵਿਰਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਸੀਂ ਪੰਜਾਬੀ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਬਹੁਤ ਘਟੀਆ ਕਿਰਦਾਰ ਨਿਭਾ ਰਹੇ ਹਾਂ, ਖ਼ਾਸ ਕਰਕੇ ਇੰਸਟਾਂ, ਟਿਕਟਾਕ ਵਰਗੇ ਮੰਚਾਂ ‘ਤੇ, ਜਿਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਪੰਜਾਬੀਆਂ ਦਾ ਇਤਿਹਾਸ ਬਹੁਤ ਮਾਣ ਸਤਿਕਾਰ ਨਾਲ ਭਰਪੂਰ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜਕੱਲ੍ਹ ਜਿਸ ਵਿਅਕਤੀ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ, ਉਸ ਦੇ ਪਿੱਛੇ ਲੋਕ ਉਦੋਂ ਤੱਕ ਪਏ ਰਹਿੰਦੇ ਹਨ, ਜਦੋਂ ਤੱਕ ਉਹ ਮਾਨਸਿਕ ਤੌਰ ‘ਤੇ ਟੁੱਟ ਨਾ ਜਾਵੇ | ਉਨ੍ਹਾਂ ਕਿਹਾ ਕਿ ਇਸ ਸਮੇਂ ਕੁੱਲੜ ਪੀਜ਼ਾ ਨਾਲ ਚਰਚਾ ਵਿਚ ਰਹੀ ਗੁਰਪ੍ਰੀਤ ਕੌਰ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਇਸ ਵੇਲੇ ਆਪਣੇ ਪਰਿਵਾਰ ਅਤੇ ਬੱਚੇ ਨਾਲ ਧਾਰਮਿਕ ਗਤੀਵਿਧੀਆਂ ਵਿਚ ਰੁੱਝੀ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਸਿੰਘ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਪਿੰਡ ਅਲਾਉਦੀਪੁਰ ਦੀ ਜ਼ਮੀਨ ਵਿਚ ਕੂੜੇ ਦਾ ਡੰਪ ਬਣਾਉਣ ਦਾ ਲੋਕਾਂ ਵਲੋਂ ਜ਼ੋਰਦਾਰ ਵਿਰੋਧ
Ad Position 24