07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਲਾਹੌਰੀ ਗੇਟ ਵਿਖੇ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਸੰਬੰਧੀ 9 ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 30-06-2026
ਕਪੂਰਥਲਾ, 29 ਜੂਨ (ਸਡਾਨਾ)-ਬੀਤੇ ਦਿਨ ਮੁਹੱਲਾ ਲਾਹੌਰੀ ਗੇਟ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਜਤਿੰਦਰ ਕੁਮਾਰ ਉਰਫ਼ ਜਿੰਦਰ ਧਨੀਆ ਦੇ ਹੋਏ ਕਤਲ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ 7 ਵਿਅਕਤੀਆਂ ਤੇ ਇਨ੍ਹਾਂ ਦੇ 2-3 ਅਣਪਛਾਤੇ ਸਾਥੀਆਂ ਵਿਰੁੱਧ ਕਤਲ ਤੇ ਸਾਜ਼ਿਸ਼ ਰਚਨ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਹਮਲਾਵਰਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ | ਆਪਣੀ ਸ਼ਿਕਾਇਤ ਵਿਚ ਮਿ੍ਤਕ ਜਤਿੰਦਰ ਕੁਮਾਰ ਦੀ ਭੈਣ ਮੋਨਿਕਾ ਕਪੂਰ ਵਾਸੀ ਕਰਤਾਰਪੁਰ ਨੇ ਦੱਸਿਆ ਕਿ ਉਸਨੂੰ ਫ਼ੋਨ ਰਾਹੀਂ ਸੂਚਨਾ ਮਿਲੀ ਕਿ ਉਸਦੇ ਭਰਾ ‘ਤੇ ਕਿਸੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ, ਜਿਸ ਤਹਿਤ ਉਹ ਜਦੋਂ ਸਿਵਲ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਉਸਦੇ ਭਰਾ ਜਿੰਦਰ ਨੂੰ ਮਿ੍ਤਕ ਐਲਾਨ ਦਿੱਤਾ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਭਰਾ ਜਿੰਦਰ ਆਪਣੇ ਇਕ ਸਾਥੀ ਪੰਕਜ ਕੁਮਾਰ ਉਰਫ਼ ਪੰਕੂ ਦੇ ਨਾਲ ਸਕੂਟਰੀ ‘ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ, ਜਦੋਂ ਉਹ ਲਾਹੌਰੀ ਗੇਟ ਨੇੜੇ ਗੁਰਦੁਆਰਾ ਸਾਹਿਬ ਕੋਲ ਪਹੁੰਚਿਆਂ ਤਾਂ ਕਥਿਤ ਦੋਸ਼ੀ ਨਿਖਿਲ ਸ਼ਰਮਾ ਉਰਫ਼ ਬੋਵਾ, ਸੌਰਵ ਕੁਮਾਰ ਉਰਫ਼ ਮਾਸੀ ਲਾਹੌਰੀ ਗੇਟ, ਨਿਖਿਲ ਉਰਫ਼ ਲਾਲੂ ਵਾਸੀ ਲਾਹੌਰੀ ਗੇਟ, ਸਾਹਿਲ ਵਾਸੀ ਮਹਿਤਾਬਗੜ੍ਹ ਨੇ ਆਪਣੇ ਅਣਪਛਾਤੇ ਸਾਥੀਆਂ ਦੇ ਨਾਲ ਰਸਤੇ ਵਿਚ ਉਸਦੇ ਭਰਾ ਨੂੰ ਰੋਕ ਲਿਆ ਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਜਿਸ ਵਿਚ ਉਸਦਾ ਭਰਾ ਜਿੰਦਰ ਗੰਭੀਰ ਜ਼ਖਮੀ ਹੋ ਗਿਆ ਤੇ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਮੋਨਿਕਾ ਕਪੂਰ ਦੇ ਬਿਆਨਾ ਤਹਿਤ ਜਿੰਦਰ ਦਾ ਕਥਿਤ ਤੌਰ ‘ਤੇ ਕਤਲ ਕਰਨ ਤੇ ਸਾਜ਼ਿਸ਼ ਰਚਨ ਦੇ ਦੋਸ਼ਾਂ ਤਹਿਤ ਕਥਿਤ ਦੋਸ਼ੀ ਨਿਖਿਲ ਸ਼ਰਮਾ ਉਰਫ਼ ਬੋਵਾ, ਸੌਰਵ ਕੁਮਾਰ ਉਰਫ਼ ਮਾਸੀ, ਨਿਖਿਲ ਉਰਫ਼ ਲਾਲੂ, ਸਾਹਿਲ, ਸਾਬਕਾ ਕੌਂਸਲਰ ਹਰਸਿਮਰਨਜੀਤ ਸਿੰਘ ਪਿ੍ੰਸ, ਚਾਹਤ ਸੂਦ ਤੇ ਰਾਜੂਕ ਸ਼ਰਮਾ ਤੇ ਇਨ੍ਹਾਂ ਦੇ ਦੋ ਹਰ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਮਿੱਸੇ ਪ੍ਸ਼ਾਦਿਆਂ ਦਾ ਲੰਗਰ ਤੇ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਖਪਤਕਾਰ ਨੇ ਕੀਤੀ ਅਣਗਹਿਲੀ, ਵਾਲ-ਵਾਲ ਬਚੀ ਲਾਈਨਮੈਨ ਦੀ ਜਾਨ
Ad Position 24