ਢਿੱਲਵਾਂ, 1 ਜੁਲਾਈ (ਗੋਬਿੰਦ ਸੁਖੀਜਾ)-ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕਸਬਾ ਢਿਲਵਾਂ ਵਿਚ ਥਾਣਾ ਮੁਖੀ ਢਿਲਵਾਂ ਹਰਜਿੰਦਰ ਸਿੰਘ ਵੱਲੋਂ ਸਮੂਹ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਵੀ ਉਨ੍ਹਾਂ ਦੀਆਂ ਸੁਣੀਆਂ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਥਾਣਾ ਮੁਖੀ ਹਰਜਿੰਦਰ ਸਿੰਘ ਨੇ ਕਿਹਾ ਕਿ ਸੇਫ਼ਟੀ ਵਾਸਤੇ ਇੱਕ ਚੌਕੀਦਾਰ ਜ਼ਰੂਰ ਰੱਖਿਆ ਜਾਵੇ | ਇਸ ਮੌਕੇ ਕਸਬੇ ਦੇ ਸਿਟੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ ਨੇ ਇਹ ਵਾਅਦਾ ਕੀਤਾ ਕਿ ਜਲਦ ਹੀ ਬਾਜ਼ਾਰ ਵਿਚ ਦੁਕਾਨਦਾਰਾਂ ਵਾਸਤੇ ਇੱਕ ਬਾਥਰੂਮ ਬਣਾਇਆ ਜਾਵੇਗਾ | ਇਸ ਮੌਕੇ ਸੁਰਿੰਦਰ ਪਾਲ ਸੁਖੀਜਾ, ਵਿਸ਼ਾਲ ਸੁਖੀਜਾ, ਅਮਿਤ ਅਰੋੜਾ, ਗਗਨ ਅਰੋੜਾ ਮੰਗਲ ਸਿੰਘ ਚਾਵਲਾ , ਹਰਜੋਤ ਸਿੰਘ ਤੇ ਹੋਰ ਦੁਕਾਨਦਾਰ ਹਾਜਰ ਸਨ |
ਢਿਲਵਾਂ ਵਿਖੇ ਥਾਣਾ ਮੁਖੀ ਨੇ ਦੁਕਾਨਦਾਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਅਜੀਤ ਡੈਸਕ
02-07-2026