aਫਗਵਾੜਾ, 1 ਜੁਲਾਈ (ਹਰਜੋਤ ਸਿੰਘ ਚਾਨਾ)- ਰਾਸ਼ਟਰੀ ਡਾਕਟਰ ਦਿਵਸ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਫਗਵਾੜਾ ਵਲੋਂ ਪ੍ਰਧਾਨ ਡਾ. ਤੁਸ਼ਾਰ ਅਗਰਵਾਲ ਦੀ ਅਗਵਾਈ ਹੇਠ ‘ਰਨ ਫਾਰ ਹੈਲਥ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਦਾ ਉਦੇਸ਼ ਲੋਕਾਂ ਨੂੰ ਨਿਯਮਤ ਕਸਰਤ, ਸਰੀਰਕ ਸਰਗਰਮੀ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਸਮਾਗਮ ‘ਚ ਆਪ ਹਲਕਾ ਇੰਚਾਰਜ ਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਨੇ ਆਈਐਮਏ ਫਗਵਾੜਾ ਵੱਲੋਂ ਲੋਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਫਿਟਨੈੱਸ ਲਈ ਪ੍ਰੇਰਿਤ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਤੰਦਰੁਸਤ ਸਮਾਜ ਦੀ ਉਸਾਰੀ ਲਈ ਨਿਯਮਿਤ ਕਸਰਤ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ | ਆਈਐਮਏ ਫਗਵਾੜਾ ਦੇ ਮੈਂਬਰਾਂ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਲੋਕ ਸਿਹਤ ਅਤੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ | ਇਸ ਮੌਕੇ ਡਾ. ਕਿਰਨਪ੍ਰੀਤ ਕੌਰ ਮੱਕੜ ਨੇ ਕਿਹਾ ਕਿ ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਜੀਵਨਸ਼ੈਲੀ ਨਾਲ ਸੰਬੰਧਿਤ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਡਾ. ਸਤਨਾਮ ਸਿੰਘ ਪਰਮਾਰ, ਡਾ. ਦਵਿੰਦਰ ਛਾਬੜਾ, ਡਾ. ਵਿਜੈ ਸ਼ਰਮਾ, ਡਾ. ਜੇ. ਐਸ. ਵਿਰਕ, ਡਾ. ਅਸ਼ੋਕ ਗੁੰਬਰ, ਡਾ. ਕਮਲ ਕਿਸ਼ੋਰ, ਡਾ. ਜੀ. ਬੀ. ਸਿੰਘ, ਡਾ. ਜਸਜੀਤ ਵਿਰਕ, ਡਾ. ਵਰੁਣ ਸ਼ਰਮਾ, ਡਾ. ਰਮੇਸ਼ ਅਰੋੜਾ, ਡਾ. ਅਨਿਲ ਟੰਡਨ, ਡਾ. ਇੰਦਰਜੀਤ, ਡਾ. ਪ੍ਰੀਤਪਾਲ, ਡਾ. ਅਭਿਸ਼ੇਕ ਸੁਮਨ, ਡਾ. ਕਰਨ ਛਾਬੜਾ, ਡਾ. ਅਭਿਜੋਤ ਪਰਮਾਰ, ਡਾ. ਚਿਮਨ ਅਰੋੜਾ, ਡਾ. ਆਰ. ਐਸ. ਨਾਗਪਾਲ, ਡਾ. ਕਿਰਨਪ੍ਰੀਤ ਮੱਕੜ, ਡਾ. ਦਵਿੰਦਰ ਕੌਰ, ਡਾ. ਮੀਨੂ ਟੰਡਨ, ਡਾ. ਰੇਖਾ ਗੁਪਤਾ ਅਤੇ ਡਾ. ਸੁਲਭਾ ਸਿੰਗਲਾ ਸਮੇਤ ਆਈਐਮਏ ਦੇ ਕਈ ਮੈਂਬਰ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |