ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਜ਼ਿਲ੍ਹੇ ’ਚ 49039 ਲਾਭਪਾਤਰੀਆਂ ਦੇ ਖਾਤਿਆਂ ’ਚ 17.34 ਕਰੋੜ ਰੁਪਏ ਪਾਏ ਗਏ-ਅਕਾਸ਼ ਬਾਂਸਲ

Ad Position 21
No active advertisement
ਅਜੀਤ ਡੈਸਕ 02-07-2026
ਕਪੂਰਥਲਾ, 1 ਜੁਲਾਈ (ਅਮਰਜੀਤ ਕੋਮਲ)-ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਪੰਜਾਬ ਸਰਕਾਰ ਵਲੋਂ ਅੱਜ ਜ਼ਿਲ੍ਹਾ ਕਪੂਰਥਲਾ ਦੇ 49039 ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ 17.34 ਕਰੋੜ ਰੁਪਏ ਡੀ.ਬੀ.ਟੀ. ਰਾਹੀਂ ਜਮਾਂ ਕਰਵਾ ਦਿੱਤੇ ਗਏ ਹਨ | ਇਨ੍ਹਾਂ ਵਿਚ 31,517 ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ 9,45,51,000 ਤੇ ਐਸ.ਸੀ. ਕੈਟਾਗਰੀ 17522 ਲਾਭਪਾਤਰੀਆਂ ਦੇ ਖਾਤਿਆਂ ਵਿਚ 7,88,49000 ਰੁਪਏ ਦੀ ਰਕਮ ਪਾਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਇਹ ਯੋਜਨਾ ਔਰਤਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਮਹੱਤਵਪੂਰਨ ਪਹਿਲਕਦਮੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਨਰਲ ਕੈਟਾਗਰੀ ਨਾਲ ਸਬੰਧਿਤ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਐਸ.ਸੀ. ਕੈਟਾਗਰੀ ਨਾਲ ਸਬੰਧਿਤ ਯੋਗ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਣੀ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨ ਦਾ ਲਾਭ ਉਹ ਔਰਤਾਂ ਲੈ ਸਕਦੀਆਂ ਹਨ ਜੋ ਪੰਜਾਬ ਸਰਕਾਰ ਵਲੋਂ ਯੋਗਤਾ ਤੇ ਸ਼ਰਤਾਂ ਪੂਰੀਆਂ ਕਰਦੀਆਂ ਹਨ ਉਹ ਆਪਣੇ ਇਲਾਕੇ ਦੀਆਂ ਮਹਿਲਾ ਸਤਿਕਾਰ ਸਖੀਆਂ ਤੋਂ ਫਾਰਮ ਪ੍ਰਾਪਤ ਕਰਕੇ ਸਥਾਨਕ ਆਂਗਨਵਾੜੀ ਵਰਕਰਾਂ ਰਾਹੀਂ ਰਜਿਸਟਰੇਸ਼ਨ ਕਰਵਾ ਸਕਦੀਆਂ ਹਨ | ਡਿਪਟੀ ਕਮਿਸ਼ਨਰ ਨੇ ਕਿਹਾ ਇਸਤੋਂ ਇਲਾਵਾ ਲਾਭਪਾਤਰੀ ਆਪਣੇ ਫਾਰਮ ਸੇਵਾ ਕੇਂਦਰਾਂ ਰਾਹੀਂ ਵੀ ਅਪਲੋਡ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਦੇ ਰਹਿੰਦੇ ਬਾਕੀ ਯੋਗ ਲਾਭਪਾਤਰੀਆਂ ਨੂੰ ਇਸ ਸਕੀਮ ਤਹਿਤ ਅਦਾਇਗੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਗਲੇ ਪੜਾਅ ਵਿਚ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਲੇਖਕ ਜਨ ਸਾਹਿਤ ਰਸਾਲੇ ਦੇ ‘ਦੇਵਨੀਤ’ ਵਿਸ਼ੇਸ਼ ਅੰਕ ਲਈ 30 ਜੁਲਾਈ ਤੱਕ ਰਚਨਾਵਾਂ ਭੇਜਣ-ਜਸਪ੍ਰੀਤ ਕੌਰ ਅਗਲੀ ਖ਼ਬਰ ਆਈਐਮਏ ਵਲੋਂ ‘ਰਨ ਫਾਰ ਹੈਲਥ’ ਨਾਲ ਮਨਾਇਆ ਰਾਸ਼ਟਰੀ ਡਾਕਟਰ ਦਿਵਸ
Ad Position 24
No active advertisement