ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲੇਖਕ ਜਨ ਸਾਹਿਤ ਰਸਾਲੇ ਦੇ ‘ਦੇਵਨੀਤ’ ਵਿਸ਼ੇਸ਼ ਅੰਕ ਲਈ 30 ਜੁਲਾਈ ਤੱਕ ਰਚਨਾਵਾਂ ਭੇਜਣ-ਜਸਪ੍ਰੀਤ ਕੌਰ

Ad Position 21
No active advertisement
ਅਜੀਤ ਡੈਸਕ 02-07-2026
ਕਪੂਰਥਲਾ, 1 ਜੁਲਾਈ (ਵਿ.ਪ੍ਰ.)-ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਦੇ ਤਿਮਾਹੀ ਰਸਾਲੇ ਜਨ ਸਾਹਿਤ ਦੇ ਮਹੀਨਾ ਜੁਲਾਈ ਤੋਂ ਸਤੰਬਰ 2026 ਤੱਕ ‘ਦੇਵਨੀਤ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਜ਼ਿਲ੍ਹੇ ਦੇ ਲਿਖਾਰੀਆਂ, ਸਾਹਿਤਕਾਰਾਂ ਤੇ ਸਾਹਿਤ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਸ਼ੇਸ਼ ਅੰਕ ਲਈ 30 ਜੁਲਾਈ ਤੋਂ ਪਹਿਲਾਂ ਭਾਸ਼ਾ ਵਿਭਾਗ ਦੇ ਈ-ਮੇਲ ‘ਤੇ ਰਚਨਾਵਾਂ ਭੇਜਣ ਜਾਂ ਇਸ ਸਬੰਧੀ ਦਫ਼ਤਰ ਦੇ ਡੀਲਿੰਗ ਸਹਾਇਕ ਮਨੀਸ਼ ਕੁਮਾਰ ਨਾਲ ਸੰਪਰਕ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਅੰਕ ਵਿਚ ਭਾਸ਼ਾ ਵਿਭਾਗ ਵਲੋਂ ਉੱਘੇ ਸ਼ਾਇਰ ‘ਦੇਵਨੀਤ’ (ਬਲਦੇਵ ਸਿੰਘ ਸਿੱਧੂ) ਨਾਲ ਸਬੰਧਿਤ ਸਿਰਜਣਾਤਮਿਕ ਅਤੇ ਅਲੋਚਨਾਤਮਿਕ ਲੇਖ, ਕਵਿਤਾਵਾਂ ਤੇ ਯਾਦਾਂ, ਰੇਖਾ ਚਿੱਤਰ ਆਦਿ ਪ੍ਰਕਾਸ਼ਿਤ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਚੰਗੀਆਂ ਸੇਵਾਵਾਂ ਲਈ ਡਾ. ਰਾਜੇਸ਼ ਗੌਤਮ ਤੇ ਸੌਰਵ ਸੂਦ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਜ਼ਿਲ੍ਹੇ ’ਚ 49039 ਲਾਭਪਾਤਰੀਆਂ ਦੇ ਖਾਤਿਆਂ ’ਚ 17.34 ਕਰੋੜ ਰੁਪਏ ਪਾ...
Ad Position 24
No active advertisement