05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਨਿਊ ਅਹੂਜਾ ਸਵੀਟਸ ਵਾਲਿਆਂ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ-ਨਗਰ ਨਿਗਮ ਨੇ ਜਾਰੀ ਨੋਟਿਸ ਲਏ ਵਾਪਸ

Ad Position 21
No active advertisement
10-07-2026
ਕਪੂਰਥਲਾ, 9 ਜੁਲਾਈ (ਸਡਾਨਾ)-ਬੀਤੇ ਦੋ ਦਿਨ ਪਹਿਲਾਂ ਨਗਰ ਨਿਗਮ ਦੀ ਟੀਮ ਵਲੋਂ ਨਿਊ ਅਹੂਜਾ ਸਵੀਟਸ ਤੇ ਰੈਸਟੋਰੈਂਟ ਨੂੰ ਸੀਲ ਕਰਨ ਦੇ ਮਾਮਲੇ ਵਿਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੁਕਾਨ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ | ਅਦਾਲਤ ਵਿਚ ਮਾਮਲਾ ਪਹੁੰਚਣ ਤੋਂ ਬਾਅਦ ਨਗਰ ਨਿਗਮ ਨੇ ਆਪਣੇ ਜਾਰੀ ਕੀਤੇ ਨੋਟਿਸ ਵਾਪਸ ਲੈ ਲਏ ਤੇ ਦੁਕਾਨ ‘ਤੇ ਲਗਾਈ ਗਈ ਸੀਲ ਖ਼ੋਲ ਦਿੱਤੀ ਗਈ | ਇਸ ਦੀ ਪੁਸ਼ਟੀ ਨਿਊ ਅਹੂਜਾ ਸਵੀਟਸ ਦੇ ਮਾਲਕ ਵਿਸ਼ਾਲ ਅਹੂਜਾ ਨੇ ਕੀਤੀ | ਇੱਥੇ ਜ਼ਿਕਰਯੋਗ ਹੈ ਕਿ ਮੇਅਰ ਦੀ ਚੋਣ ਨੂੰ ਲੈ ਕੇ ਚੋਣ ਤੋਂ ਇਕ ਦਿਨ ਪਹਿਲਾਂ ਭਾਰਤੀ ਮੁਸ਼ੱਕਤ ਉਪਰੰਤ ਨਗਰ ਨਿਗਮ ਨੇ ਨਿਊ ਅਹੂਜਾ ਸਵੀਟਸ ਤੇ ਅਹੂਜਾ ਰੈਸਟੋਰੈਂਟ ਨੂੰ ਕਥਿਤ ਤੌਰ ‘ਤੇ ਬੇਨਿਯਮੀਆਂ ਸਬੰਧੀ ਜਾਰੀ ਕੀਤੇ ਗਏ ਨੋਟਿਸ ਉਪਰੰਤ ਸੀਲ ਕਰ ਦਿੱਤਾ ਸੀ ਤੇ ਮੌਕੇ ‘ਤੇ ਟੀਮ ਦਾ ਵਿਰੋਧ ਵੀ ਹੋਇਆ ਸੀ | ਇਸ ਤੋਂ ਬਾਅਦ ਦੁਕਾਨ ਮਾਲਕ ਵਿਸ਼ਾਲ ਅਹੂਜਾ ਵਲੋਂ ਆਪਣੇ ਵਕੀਲ ਚੰਦਰ ਸ਼ੇਖਰ ਦੇ ਨਾਲ ਹਾਈਕੋਰਟ ਦਾ ਰੁਖ ਕੀਤਾ ਗਿਆ | ਐਡਵੋਕੇਟ ਚੰਦਰ ਸ਼ੇਖਰ ਨੇ ਦੱਸਿਆ ਕਿ ਮਾਨਯੋਗ ਅਦਾਲਤ ਨੇ ਨਗਰ ਨਿਗਮ ਦੇ ਨੋਟਿਸ ਵਾਪਸ ਲਏ ਜਾਣ ਉਪਰੰਤ ਦੁਕਾਨ ਖੋਲ੍ਹਣ ਦੇ ਆਦੇਸ਼ ਦਿੱਤੇ ਤੇ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਅਪਣਾਉਣ ਦਾ ਕਹਿ ਕੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ | ਦੂਸਰੇ ਪਾਸੇ ਨਗਰ ਨਿਗਮ ਵਲੋਂ ਇਸ ਸਬੰਧੀ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਖ਼ਿਲਾਫ਼ ਫ਼ਤਹਿਗੜ੍ਹ ਸਾਹਿਬ ਦੇ ਵਕੀਲਾਂ ਦੀ ਹੜਤਾਲ ਜਾਰੀ ਅਗਲੀ ਖ਼ਬਰ ਨਗਰ ਨਿਗਮ ਲਾਇਬ੍ਰੇਰੀ ਤੇ ਹੋਰ ਦਫ਼ਤਰਾਂ ਦੀ ਬਿਜਲੀ ਬੰਦ, ਲੋਕ ਖੱਜਲ-ਖੁਆਰ
Ad Position 24
No active advertisement