05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਖ਼ਿਲਾਫ਼ ਫ਼ਤਹਿਗੜ੍ਹ ਸਾਹਿਬ ਦੇ ਵਕੀਲਾਂ ਦੀ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 10-07-2026
ਫ਼ਤਹਿਗੜ੍ਹ ਸਾਹਿਬ, 9 ਜੁਲਾਈ (ਬਲਜਿੰਦਰ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਵਿਰੋਧ ਵਿਚ ਸ਼ੁਰੂ ਕੀਤੀ ਅਣਮਿਥੇ ਸਮੇਂ ਲਈ ‘ਨੋ ਵਰਕ’ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ। ਇਸ ਵਿਰੋਧ ਪ੍ਰਦਰਸ਼ਨ ਕਾਰਨ ਜ਼ਿਲ੍ਹਾ ਅਦਾਲਤਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ, ਜਿਸ ਕਾਰਨ ਦੂਰ-ਦੁਰਾਡਿਓਂ ਆਪਣੇ ਕੇਸਾਂ ਦੀਆਂ ਤਰੀਕਾਂ ਭੁਗਤਣ ਆਏ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਬਾਰ ਕੌਂਸਲ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੇ ਇਸ ਨਵੀਂ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਨੀਤੀ ਕਾਰਨ ਆਰਥਿਕ ਤੌਰ ’ਤੇ ਕਮਜ਼ੋਰ ਤੇ ਖ਼ਾਸ ਕਰਕੇ ਨਵੇਂ ਪ੍ਰੈਕਟਿਸ ਸ਼ੁਰੂ ਕਰਨ ਵਾਲੇ ਵਕੀਲਾਂ ਦਾ ਵੱਡਾ ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੋ ਲੋਕ ਨਿੱਜੀ ਵਕੀਲਾਂ ਦੀ ਫ਼ੀਸ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹਨ, ਉਹ ਵੀ ਮੁਫ਼ਤ ਕਾਨੂੰਨੀ ਸਹਾਇਤਾ ਵਾਲੀ ਇਸ ਸਰਕਾਰੀ ਸਹੂਲਤ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ, ਜਿਸ ਨਾਲ ਪੇਸ਼ੇਵਰ ਵਕੀਲਾਂ ਦੇ ਰੁਜ਼ਗਾਰ ’ਤੇ ਸਿੱਧਾ ਅਸਰ ਪੈ ਰਿਹਾ ਹੈ। ਵਕੀਲਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਪ੍ਰਣਾਲੀ ਵਿਚ ਲੋੜੀਂਦੇ ਸੁਧਾਰ ਨਹੀਂ ਕੀਤੇ ਜਾਂਦੇ ਜਾਂ ਇਸ ਨੂੰ ਪੂਰੀ ਤਰ੍ਹਾਂ ਵਾਪਸ ਨਹੀਂ ਲਿਆ ਜਾਂਦਾ, ਉਨ੍ਹਾਂ ਦਾ ਇਹ ਸੰਘਰਸ਼ ਤੇ ਅਦਾਲਤੀ ਕੰਮਕਾਜ ਦਾ ਬਾਈਕਾਟ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਗਗਨਦੀਪ ਸਿੰਘ ਵਿਰਕ, ਸਕੱਤਰ ਹਰਜੀਤ ਸਿੰਘ ਭੱਲਮਾਜਰਾ, ਸਾਬਕਾ ਪ੍ਰਧਾਨ ਐਡ. ਰਾਜਵੀਰ ਸਿੰਘ ਗਰੇਵਾਲ, ਰਛਪਾਲ ਸਿੰਘ ਕੰਗ, ਰਣਜੀਤ ਸਿੰਘ ਗਰੇਵਾਲ, ਅਮਰਜੀਤ ਸਿੰਘ ਚੀਮਾ, ਅਜੀਤ ਪਾਲ ਸਿੰਘ, ਅਮਨਦੀਪ ਸਿੰਘ ਸੇਖਵਾਂ, ਇੰਦਰਜੀਤ ਸਿੰਘ ਚੀਮਾ, ਕੁਲਵੰਤ ਸਿੰਘ ਖੇੜਾ, ਹਰਦੇਵ ਸਿੰਘ ਰਾਏ, ਵੀਰ ਦਵਿੰਦਰ ਸਿੰਘ ਬਾਜਵਾ, ਆਰ. ਐਸ. ਲੋਂਗੋਵਾਲ, ਨਵਜੋਤ ਸਿੰਘ ਸਿੱਧੂ, ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਗਗਨਦੀਪ ਸਿੰਘ ਗੁਰਾਇਆ, ਕਰਮਜੀਤ ਸਿੰਘ ਮੋਹੀ, ਅਮਨਦੀਪ ਸਿੰਘ ਚੀਮਾ, ਗੁਰਮੀਤ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਦਲਵੀਰ ਸਿੰਘ, ਸੰਦੀਪ ਸ਼ਰਮਾ, ਜਸ਼ਨਦੀਪ ਸਿੰਘ ਭੱਲ ਮਾਜਰਾ, ਸੁਖਬੀਰ ਸਿੰਘ, ਜਗਪਾਲ ਸਿੰਘ ਚਹਿਲ, ਜਗਤਾਰ ਸਿੰਘ, ਮਨਰਾਜ ਸਿੰਘ ਕੰਗ, ਪਰਵਿੰਦਰ ਸਿੰਘ ਤੂਰ, ਰਜਿੰਦਰ ਸਿੰਘ ਖੁਰਮੀ, ਗੁਰਚਰਨ ਸਿੰਘ, ਲਲਿਤ ਗੁਪਤਾ, ਦਮਨਦੀਪ ਸਿੰਘ, ਪੁਨੀਤ ਜੈਸਵਾਲ ਤੇ ਵਕੀਲ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਲੰਬਿਤ ਮੰਗਾਂ ਨੂੰ ਲੈ ਕੇ ਸਫ਼ਾਈ ਸੇਵਕਾਂ, ਸੀਵਰਮੈਨਾਂ ਤੇ ਹੋਰ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵਿਚ ਦਾਖ਼ਲ ਅਗਲੀ ਖ਼ਬਰ ਨਿਊ ਅਹੂਜਾ ਸਵੀਟਸ ਵਾਲਿਆਂ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ-ਨਗਰ ਨਿਗਮ ਨੇ ਜਾਰੀ ਨੋਟਿਸ ਲਏ ਵਾਪਸ
Ad Position 24
No active advertisement